ਵਾਤਾਵਰਨ ਦੂਸ਼ਿਤ ਹੋਣ ਤੋਂ ਰੋਕਣ ਲਈ ਯੋਗ ਓੁਪਰਾਲੇ ਕਰਨ ਦੀ ਲੋੜ-ਡਾ. ਅਸ਼ਵਨੀ ਕੁਮਾਰ
ਬੂਟਾ ਲਗਾ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਕਪੂਰਥਲਾ 5 ਜੂਨ – ਸਿਵਲ ਸਰਜਨ ਕਪੂਰਥਲਾ ਡਾ ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਅਸ਼ਵਨੀ ਕੁਮਾਰ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੂਟਾ ਲਗਾ ਕਿ “ਵਿਸ਼ਵ ਵਾਤਾਵਰਨ ਦਿਵਸ” ਮਨਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਦੂਸ਼ਿਤ ਹੋ ਰਿਹਾ ਹਵਾ – ਪਾਣੀ, ਦਿਨੋ-ਦਿਨ ਵੱਧ ਰਹੀ ਗਰਮੀ ਆਦਿ ਸਬੰਧੀ ਅਸੀਂ ਸੱਭ ਇੱਕ ਦੂਜੇ ਨਾਲ ਗੱਲਾਂ ਤਾਂ ਕਰਦੇ ਹਾਂ, ਪਰ ਇਹ ਕਿਉਂ ਹੋ ਰਿਹਾ ਹੈ ਇਸ ਲਈ ਕੋਈ ਵੀ ਯੋਗ ਉਪਰਾਲੇ ਨਹੀਂ ਕਰਦੇ। ਉਨ੍ਹਾਂ ਦੱਸਇਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਹਰ ਸਾਲ 5 ਜੂਨ ਨੂੰ “ ਵਿਸ਼ਵ ਵਾਤਾਵਰਣ ਦਿਵਸ “ ਮਨਾਇਆ ਜਾਂਦਾ ਹੈ। ਜਿਸ ਤਹਿਤ ਅੱਜ ਪੀ.ਐਚ.ਸੀ ਢਿੱਲਵਾਂ ਅਤੇ ਅਧੀਨ ਆਉਦੇਂ ਸਬ-ਸੈਂਟਰਾਂ ‘ਤੇ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਬੂਟਾ ਲਗਾ ਕਿ “ ਵਿਸ਼ਵ ਵਾਤਾਵਰਣ ਦਿਵਸ “ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਪੀਣ ਵਾਲੇ ਪਾਣੀ ਦਾ ਸੰਜਮ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ, ਆਸ ਪਾਸ ਦੀ ਸਫਾਈ ਰੱਖਣੀ ਚਾਹੀਦੀ ਹੈ, ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਹਰ ਉਹ ਉਪਰਾਲਾ ਕਰਨਾ ਚਾਹੀਦਾ ਹੈ ਜੋ ਕੀਤਾ ਜਾ ਸਕੇ। ਜੰਗਲਾਂ ਦੀ ਕਟਾਈ ਅਤੇ ਕੰਕਰੀਟ ਦੀਆਂ ਇਮਾਰਤਾਂ ਦੇ ਕਾਰਨ ਵਾਤਾਵਰਨ ਵਿੱਚ ਵੱਡੇ ਪੱਧਰ ਤੇ ਤਬਦੀਲੀ ਹੋ ਰਹੀ ਹੈ । ਉਹ ਦਿਨ ਦੂਰ ਨਹੀਂ ਜਦੋਂ ਪੀਣ ਵਾਲੇ ਪਾਣੀ ਦੀ ਘਾਟ ਹੋ ਜਾਵੇਗੀ । ਸਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਹਨ। ਅਸੀਂ ਆਪਣੀਆਂ ਗਲਤੀਆਂ ਨਾਲ ਆਪਣੇ ਵਾਤਾਵਰਨ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ ਅਤੇ ਹੁਣ ਲੋੜ ਹੈ ਕਿ ਅਸੀਂ ਆਪਣੇ ਚੌਗਿਰਦੇ ਨਾਲ ਜੁੜਦੇ ਹੋਏ ਵਾਤਾਵਰਨ ਨੂੰ ਠੀਕ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਈਏ, ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੇ ਉਪਰਾਲੇ ਕਰੀਏ । ਮੋਨਿਕਾ ਬਲਾਕ ਐਕਸਟੈਨਸ਼ਨ ਐਜੁਕੇਟਰ, ਨਰਸਿੰਗ ਸਿਸਟਰ ਸੂਰਜੀਤ ਕੌਰ, ਸਟਾਫ ਨਰਸ ਅਮਨਪ੍ਰੀਤ ਕੌਰ, ਸਟਾਫ ਨਰਸ ਨੀਤੂ, ਸਟਾਫ ਨਰਸ ਰੁਪਿੰਦਰ ਕੌਰ, ਫਾਰਮਾਸਿਸਟ ਬਲਜੀਤ ਸਿੰਘ, ਬਲਕਾਰ ਸਿੰਘ ਐਸ ਆਈ, ਮੰਗਲ ਸਿੰਘ, ਸਤਨਾਮ ਸਿੰਘ, ਤਰਜੀਤ ਕੌਰ, ਸੁਨੀਤਾ ਵਿਰਲੀ ਏ ਐਨ ਐਮ, ਰੁਪਿੰਦਰਜੀਤ ਸਿੰਘ ਹਾਜ਼ਰ ਸਨ ।
ਫੋਟੋ: ਵਿਸ਼ਵ ਵਾਤਾਵਰਨ ਦਿਵਸ ਮੌਕੇ ਬੂਟਾ ਲਾਉਂਦੇ ਹੋਏ ਐਸ.ਐਮ.ਓ ਡਾ ਅਸ਼ਵਨੀ ਕੁਮਾਰ ਅਤੇ ਸਟਾਫ ਮੈਂਬਰ ।



