AAP ਵਰਕਰ ਗੋਪੀ ਚੋਹਲਾ ਦਾ ਦਿਨ-ਦਿਹਾੜੇ ਗੋ.ਲੀਆਂ ਮਾ.ਰ ਕੇ ਕ.ਤਲ
ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿਚ ਅੱਜ ਤੜਕਸਾਰ ਹੀ ਵੱਡੀ ਵਾਰਦਾਤ ਵਾਪਰੀ ਹੈ। AAP ਵਰਕਰ ਗੋਪੀ ਚੋਹਲਾ ਦਾ ਦਿਨ-ਦਿਹਾੜੇ ਗੋ.ਲੀਆਂ ਮਾ.ਰ ਕੇ ਕ.ਤਲ ਕੀਤਾ ਗਿਆ ਹੈ। ਫਾਟਕ ‘ਤੇ ‘ਆਪ’ ਵਰਕਰ ਗੋਪੀ ਚੋਹਲਾ ਵੱਲੋਂ ਗੱਡੀ ਰੋਕੀ ਗਈ ਸੀ ਤੇ ਉਥੇ ਹੀ ਅਣਪਛਾਤੇ ਹਮਲਾਵਰਾਂ ਵੱਲੋਂ ਬੰਦ ਫਾਟਕਾਂ ਦਾ ਫਾਇਦਾ ਚੁੱਕ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਮੌਕੇ ‘ਤੇ ਹੀ ਗੋਪੀ ਚੋਹਲਾ ਦੀ ਮੌਤ ਹੋ ਗਈ। ਘਟਨਾ ਗੋਇੰਦਵਾਲ-ਫਤਿਆਬਾਦ ਫਾਟਕ ਵਿਖੇ ਵਾਪਰੀ ਹੈ ਜਿਥੇ ਫਾਟਕ ਬੰਦ ਹੋਣ ਕਰਕੇ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ। ਗੋਪੀ ਚੋਹਲਾ ਕਪੂਰਥਲਾ ਵਿਖੇ 307 ਦੇ ਮੁਕੱਦਮੇ ਵਿਚ ਤਰੀਕ ਭੁਗਤਣ ਲਈ ਜਾ ਰਿਹਾ ਸੀ ਪਰ ਹਮਲਾਵਰਾਂ ਵੱਲੋਂ ਮੌਕਾ ਦੇਖ ਕੇ ਗੋਪੀ ਚੋਹਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਸਾਰੇ ਤਰਨਤਾਰਨ ਵਿਚ ਸਹਿਮ ਦਾ ਮਾਹੌਲ ਹੈ।
CATEGORIES ਪੰਜਾਬ