ਬਲਾਕ ਪੱਧਰੀ ਤੈਰਾਕੀ ਮੁਕਾਬਲੇ ਕਰਵਾਏ

ਅਬੋਹਰ 4 ਅਕਤੂਬਰ (ਜਗਜੀਤ ਸਿੰਘ ਧਾਲੀਵਾਲ) ਅੱਜ ਮਾਣਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਅਬੋਹਰ-1 ਸ਼੍ਰੀ ਅਜੇ ਕੁਮਾਰ, ਬਲਾਕ ਸਪੋਰਟਸ ਅਫ਼ਸਰ, ਬਲਾਕ ਅਬੋਹਰ-1 ਸ਼੍ਰੀ ਰਾਮ ਕੁਮਾਰ ਦੀ ਰਹਿਨੁਮਾਈ ਹੇਠ ਬਲਾਕ ਨੋਡਲ ਅਫ਼ਸਰ (ਖੇਡਾਂ) ਸੀਐਚਟੀ ਸ. ਮਨਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਪੱਧਰੀ ਤੈਰਾਕੀ ਮੁਕਾਬਲੇ ਡਾਲਫਿਨ ਸਵੀਮਿੰਗ ਅਕੈਡਮੀ ਅਬੋਹਰ ਵਿਖੇ ਕੋਚ ਸ਼੍ਰੀ ਮਨੋਜ ਸੁਮਰਾ ਦੀ ਦੇਖਰੇਖ ਹੇਠ ਕਰਵਾਏ ਗਏ। ਇਸ ਵਿੱਚ ਬਲਾਕ ਅਬੋਹਰ-1 ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਇਸ ਵਿੱਚ ਮੁੰਡਿਆਂ ਦੇ ਮੁਕਾਬਲਿਆਂ ਵਿੱਚ 50 ਮੀਟਰ ਫ੍ਰੀ ਸਟਾਈਲ ਤੈਰਾਕੀ ਵਿੱਚ ਸਮਰ ਅਤੇ ਉਦੇ ਪ੍ਰਤਾਪ ਜੇਤੂ ਰਹੇ, 50 ਮੀਟਰ ਬ੍ਰੈਸਟ ਸਟ੍ਰੋਕ ਵਿੱਚ ਅਥਰਵ, 50 ਮੀਟਰ ਬੈਕ ਸਟ੍ਰੋਕ ਵਿੱਚ ਵਾਹਿਨੂਰ, 100 ਮੀਟਰ ਫ੍ਰੀ ਸਟਾਈਲ ਵਿੱਚ ਸਮਰ ਅਤੇ ਉਦੇ ਪ੍ਰਤਾਪ, 100 ਮੀਟਰ ਬ੍ਰੈਸਟ ਸਟ੍ਰੋਕ ਵਿੱਚ ਅਭੇ ਪ੍ਰਤਾਪ, 100 ਮੀਟਰ ਬੈਕ ਸਟ੍ਰੋਕ ਵਿੱਚ ਉਦੇ ਪ੍ਰਤਾਪ ਜੇਤੂ ਰਹੇ। 400 ਮੀਟਰ ਰਿਲੇਅ ਤੈਰਾਕੀ ਵਿੱਚ ਸਮਰ, ਉਦੇ ਪ੍ਰਤਾਪ, ਅਭੇ ਪ੍ਰਤਾਪ ਅਤੇ ਕੈਨਵ ਜੇਤੂ ਰਹੇ। ਕੁੜੀਆਂ ਦੇ ਮੁਕਾਬਲੇ ਵਿੱਚ 50 ਮੀਟਰ ਫ੍ਰੀ ਸਟਾਈਲ ਵਿੱਚ ਗਰਵਿਸ਼ਾ ਅਤੇ ਜੈਸਲ ਜੇਤੂ ਰਹੀਆਂ, 50 ਮੀਟਰ ਬ੍ਰੈਸਟ ਸਟ੍ਰੋਕ ਵਿੱਚ ਸਮਰੀਨ ਅਤੇ ਗਰਵਿਸ਼ਾ ਅਤੇ 100 ਮੀਟਰ ਫ੍ਰੀ ਸਟਾਈਲ ਵਿੱਚ ਸਮਰੀਨ ਜੇਤੂ ਰਹੀ।
ਇਸ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਬੀਪੀਈਓ, ਬਲਾਕ ਸਪੋਰਟਸ ਅਫ਼ਸਰ ਅਤੇ ਬਲਾਕ ਨੋਡਲ ਅਫ਼ਸਰ (ਖੇਡਾਂ) ਵੱਲੋਂ ਵਧਾਈ ਦਿੱਤੀ ਗਈ ਅਤੇ ਬਲਾਕ ਪੱਧਰੀ ਖੇਡਾਂ 2023 ਦੇ ਸਮਾਪਤੀ ਸਮਾਰੋਹ ਵਾਲੇ ਦਿਨ ਇਨਾਮ ਵੰਡਣ ਦੀ ਗੱਲ ਵੀ ਕਹੀ। ਇਸ ਮੌਕੇ ਇਨਾਂ ਅਫ਼ਸਰ ਸਾਹਿਬਾਨਾਂ ਤੋਂ ਇਲਾਵਾ ਸੀਐਚਟੀ ਸ਼੍ਰੀ ਅਭੀਜੀਤ ਵਧਵਾ, ਈਵੈਂਟ ਇੰਚਾਰਜ ਸ਼੍ਰੀ ਨੀਰਜ ਕਾਲੜਾ, ਸ਼੍ਰੀ ਜਗਮੀਤ ਖਹਿਰਾ, ਡੀ. ਪੀ. ਸ਼੍ਰੀ ਫਿਰੋਜ਼ ਖ਼ਾਨ, ਸ਼੍ਰੀ ਵਿਸ਼ਨੂੰ ਅਤੇ ਖਿਡਾਰੀਆਂ ਦੇ ਮਾਪੇ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate