ਮਰਹੂਮ ਸਾਂਸਦ ਜੋਰਾ ਸਿੰਘ ਮਾਨ ਦੀ ਪਤਨੀ ਦਾ ਦਿਹਾਂਤ
ਮਾਨ ਪਰਿਵਾਰ ਨੂੰ ਸਦਮਾ
ਫ਼ਿਰੋਜ਼ਪੁਰ 26 ਜਨਵਰੀ।ਸ਼੍ਰੋਮਣੀ ਅਕਾਲੀ ਦਲ ਦੇ ਗੁਰੂਹਰਸਹਾਏ ਤੋਂ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ,ਨਰਦੇਵ ਸਿੰਘ ਬੌਬੀ ਮਾਨ ਤੇ ਸਮੂਹ ਮਾਨ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਇਨ੍ਹਾਂ ਦੇ ਮਾਤਾ ਤੇ ਫਿਰੋਜ਼ਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਤੇ ਮਰਹੂਮ ਲੋਕ ਸਭਾ ਮੈਂਬਰ ਜੋਰਾ ਸਿੰਘ ਮਾਨ ਦੇ ਧਰਮ ਪਤਨੀ ਸਰਬਜੀਤ ਕੌਰ ਅਕਾਲ ਚਲਾਣਾ ਕਰ ਗਏ। ਮਾਤਾ ਸਰਬਜੀਤ ਕੌਰ 85 ਵਰਿਆਂ ਦੇ ਸਨ।ਸਵਰਗੀ ਮਾਤਾ ਜੀ ਦਾ ਅੰਤਿਮ ਸੰਸਕਾਰ 28 ਜਨਵਰੀ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੱਕ ਸੁਹੇਲੇ ਵਾਲਾ ਵਿਖੇ ਕੀਤਾ ਜਾਵੇਗਾ। ਮਾਤਾ ਸਰਬਜੀਤ ਕੌਰ ਦੀ ਮੌਤ ਤੇ ਵੱਖ ਵੱਖ ਸ਼ਖਸ਼ੀਅਤਾਂ ਨੇ ਮਾਣ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
CATEGORIES ਮਾਲਵਾ