ਇੰਡੀਅਨ ਸਵੱਛਤਾ ਲੀਗ ਅਪੀਨ 1 ਅਕਤੂਬਰ 2023 ਨੂੰ ਮਨਾਇਆ ਜਾਵੇਗਾ ਸ੍ਰਮਦਾਨ ਦਿਵਸ
ਫਾਜ਼ਿਲਕਾ, 29 ਸਤੰਬਰ(ਰੋਤਾਸ਼ ਸੋਖਲ) ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨ ਡਾ ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇੰਡੀਅਨ ਸਵੱਛਤਾ ਲੀਗ ਅਧੀਨ ਨਗਰ ਨਿਗਮ ਵਿਖੇ 01 ਅਕਤੂਬਰ 2023 ਨੂੰ “ਏਕ ਤਰੀਕ ਏਕ ਘੰਟਾ ਏਕ ਦਿਵਸ” ਅਧੀਨ ਸ੍ਰਮਦਾਨ ਦਿਵਸ ਮਨਾਇਆ ਜਾਣਾ ਹੈ।
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਸਵੱਛਤਾ ਲੀਗ ਅਧੀਨ ਸਵੱਛਤਾ ਹੀ ਸੇਵਾ ਦੀਆਂ ਗਤੀਵਿਧੀਆਂ ਦੀ ਲੜੀ ਤਹਿਤ ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਅਤੇ ਜਨਤਕ ਥਾਵਾਂ ਤੇ ਸਫਾਈ ਅਭਿਆਨ ਚਲਾਇਆ ਜਾਵੇਗਾ,ਤਾਂ ਜੋ ਹਰ ਸ਼ਹਿਰਵਾਸੀ ਤੱਕ ਸਵੱਛਤਾ ਦਾ ਸੰਦੇਸ਼ ਪਹੁੰਚ ਸਕੇ ਅਤੇ ਆਮ ਲੋਕਾਂ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਵਧੇਰੇ ਸਹਿਯੋਗ ਦਿੱਤਾ ਜਾ ਸਕੇ।
ਉਨਾਂ ਨੇ ਕਿਹਾ ਕਿ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵੀ ਲਗਾਤਾਰ ਸ਼ਹਿਰ ਵਾਸੀਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਥਾਂ *ਤੇ ਕਪੜੇ ਜਾਂ ਜੁਟ ਦੇ ਬਣੇ ਕੈਰੀ ਬੇਗ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਅਪੀਲ ਕਰਦੇ ਹੋਏ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਅਤੇ ਸ਼ਹਿਰਵਾਸੀਆਂ ਨੂੰ ਇਸ ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਕਿਹਾ।