ਪੇਟ ਦੇ ਕੀੜੇ ਹਨ ਕਈ ਬਿਮਾਰੀਆਂ ਦੀ ਜੜ੍ਹ-ਡਾ. ਹਰਜਿੰਦਰ ਸਿੰਘ

ਕਪੂਰਥਲਾ 25ਜਨਵਰੀ 2024 ਸਿਵਲ ਸਰਜਨ ਕਪੂਰਥਲਾ ਡਾ. ਰਿੱਟਾ ਬਾਲਾ ਦੇ ਦਿਸ਼ਾ ਨਿਰਦੇਸ਼ਨ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਐਸ.ਡੀ.ਐਚ ਡਾ. ਹਰਜਿੰਦਰ ਸਿੰਘ ਦੀ ਅਗਵਾਈ ਚ ਪੀ.ਐਚ.ਸੀ ਢਿੱਲਵਾਂ ਵਿਖੇ ਸਮੂਹ ਏ.ਐਨ.ਐਮਾਂ ਅਤੇ ਸਕੂਲੀ ਅਧਿਆਪਕਾਂ ਨੂੰ ਨੈਸ਼ਨਲ ਡੀ-ਵਾਮਿੰਗ ਡੇਅ ਸੰਬੰਧੀ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਬੋਲਦਿਆਂ ਐਸ.ਐਮ.ਓ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਸਕਸਦ ਨੈਸ਼ਨਲ ਡੀ-ਵਾਮਿੰਗ ਪ੍ਰੋਰਗਰਾਮ ਨੂੰ ਸਫਲਤਾਪੁਰਵਕ ਲਾਗੂ ਕਰ ਮਾਪਿਆਂ ਅਤੇ ਬੱਚਿਆਂ ‘ਚ ਡੀ-ਵਾਮਿੰਗ ਭਾਵ ਪੇਟ ਦੇ ਕੀੜੇ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਡੀ-ਵੋਰਮਿੰਗ ਡੇਅ ਪੋ੍ਰਗਰਾਮ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਗੋਲੀ ਖਾਣ ਖਾਉਣ ਤੋਂ ਬਾਅਦ ਦਿੱਤੀ ਜਾਂਦੀ ਹੈ ਤਾਂ ਜੋ ਜੇਕਰ ਬੱਚਿਆਂ ਦੇ ਪੇਟ ਵਿੱਚ ਕਿੜੇ ਹਨ ਤਾਂ ਉਨ੍ਹਾਂ ਦਾ ਖ਼ਾਤਮਾਂ ਸਮੇਂ ਸਿਰ ਕੀਤਾ ਜਾ ਸਕੇ ਅਤੇ ਸਿਹਤਮੰਤ ਤੰਦੂਰੁਸਤ ਸਰੀਰ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਡੀ.ਡੀ ਪੋ੍ਰਗਰਾਮ ਤਹਿਤ ਭਾਵ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਸਾਲ ‘ਚ ਦੋ ਵਾਰ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਇਆ ਕਿ ਸਿਹਤ ਵਿਭਾਗ ਵੱਲੋ ਸਮੂਹ ਸਰਕਾਰੀ ਸਕੂਲਾਂ ਅਤੇ ਆਂਗੜਵਾੜੀ ਸੈਂਟਰਾਂਚ ਬੱਚਿਆਂ ਦੀ ਲੋੜ ਅਨੁਸਾਰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦੀ ਸਪਲਾਈ ਵੀ ਮੁਹੱਇਆ ਕਰਵਾਈ ਜਾਂਦੀ ਹੈ ਤਾਂ ਜੋ ਬੱਚਿਆਂ ਦਾ ਸਰੀਰਿਕ ਪੋਸ਼ਣ ਤੰਦੁਰਸਤ ਰਹੇ।
ਇਸ ਮੌਕੇ ਏ.ਐਮ.ਓ ਡਾ. ਗੌਰਵ ਕੁਮਾਰ ਅਤੇ ਪ੍ਰਸ਼ਾਂਤ ਠਾਕੁਰ ਨੇ ਟ੍ਰੇਨਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਇਆ ਕਿ ਪੇਟ ਵਿੱਚ ਕੀੜੇ ਹੋਣ ਨਾਲ ਖੂਨ ਦੀ ਕਮੀ ਹੋਣਾ, ਕੁਪੋਸ਼ਣ, ਥਕਾਵਟ, ਪੇਟ ਵਿਚ ਦਰਦ, ਭੁੱਖ ਵੱਧ ਤੋਂ ਜ਼ਿਆਦਾ ਜਾਂ ਬਿਲਕੁਲ ਘੱਟ ਲੱਗਣਾ, ਦਿਮਾਗੀ ਵਿਕਾਸ ਦੇ ਵਿੱਚ ਰੁਕਾਵਟ, ਸਿਹੰਤਮੰਦ ਨਾ ਹੋਣਾ ਆਦਿ ਹੋ ਸਕਦਾ ਹੈ। ਉਨ੍ਹਾਂ ਟੀਚਰਾਂ ਅਤੇ ਫੀਲਡ ਸਟਾਫ ਰਾਹੀਂ ਬੱਚਿਆਂ ਦੇ ਮਾਪੀਆਂ ਨੂੰ ਵੀ ਇਸ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣ ਲਈ ਕਿਹਾ।
ਇਸ ਦੌਰਾਨ ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਵੀ ਬੱਚਿਆਂ ਨੂੰ ਹੱਥ ਦੇ ਨੌ ਸਮੇਂ ਸਿਰ ਕੱਟਣ, ਖਾਣਾ ਖਾਉਣ ਤੋਂ ਪਹਿਲਾਂ ਹਮੇਸ਼ਾ ਹਾਥ ਧੋਣ, ਪੈਰਾਂ ਵਿੱਚ ਚੱਪਲਾਂ ਜਾਂ ਜੁਤੇ ਪਾਉਣ ਅਤੇ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਣ ਸੰਬੰਧੀ ਬੱਚਿਆਂ ‘ਚ ਵਧੇਰੇ ਜਾਗਰੂਕਤਾ ਲਿਆਉਣ ਲਈ ਕਿਹਾ। ਉਨ੍ਹਾਂ ਅਧਿਆਪਕਾਂ ਨੂੰ ਸਕੂਲਾਂ ‘ਚ ਬਾਹਰੀ ਪਦਾਰਥਾਂ ਦੇ ਸੇਵਨ ਦੀ ਬਜਾਏ ਘਰ ਦਾ ਪੌਸ਼ਟਿਕ ਆਹਰ ਖਾਣ ਸੰਬੰਧੀ ਸਮੂਹ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ। ਇਸ ਮੌਕੇ ਸਕੂਲ ਅਧਿਆਪਕ ਅਤੇ ਬਲਾਕ ਢਿੱਲਵਾਂ ਦੀਆਂ ਸਮੂਹ ਏ.ਐਨ.ਐਮਾਂ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate