ਪੰਜਾਬ ਦੇ ਇਸ ਪਿੰਡ ਵਿੱਚ ਹਰ ਰੋਜ਼ ਮਰ ਰਹੇ ਨੇ ਪਸ਼ੂ, ਤਿੰਨ ਦਿਨਾਂ ਤੋਂ ਪਸ਼ੂ ਪਾਲਣ ਵਿਭਾਗ ਨੇ ਪਿੰਡ ਵਿੱਚ ਲਾਏ ਡੇਰੇ,ਗੱਲ ਸਮਝੋ ਬਾਹਰ

ਬਠਿੰਡਾ 20 ਜਨਵਰੀ। ਪੰਜਾਬ ਦੇ ਬਠਿੰਡਾ ਨੇੜਲੇ ਇੱਕ ਪਿੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਪਸ਼ੂਆਂ ਉੱਪਰ ਕਰੋਪੀ ਆਈ ਹੋਈ ਹੈ ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸੇ ਦੇ ਕੋਈ ਗੱਲ ਸਮਝ ਨਹੀਂ ਆ ਰਹੀ ਕਿ ਅਚਾਨਕ ਪਸ਼ੂ ਕਿਉਂ ਮਰ ਰਹੇ ਹਨ। ਪਿੰਡ ਦੇ ਬਹੁਤੇ ਘਰ ਪਸ਼ੂਆਂ ਤੋਂ ਖਾਲੀ ਹੋ ਚੁੱਕੇ ਹਨ। ਪਸ਼ੂ ਪਾਲਣ ਵਿਭਾਗ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਦੇ ਵਿੱਚ ਡੇਰਾ ਲਾ ਕੇ ਬੈਠਾ ਹੋਇਆ ਹੈ ਤੇ ਲਗਾਤਾਰ ਪਸ਼ੂਆਂ ਦਾ ਇਲਾਜ ਵੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਬਠਿੰਡਾ ਨੇੜਲੇ ਪਿੰਡ ਰਾਇਕੇ ਕਲਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲੋਕਾਂ ਦੇ ਪਸ਼ੂ ਲਗਾਤਾਰ ਮਰ ਰਹੇ ਹਨ। ਕਈ ਘਰਾਂ ਵਿੱਚ ਤਾਂ ਸਾਰੇ ਦੇ ਸਾਰੇ ਪਸ਼ੂ ਮਰ ਚੁੱਕੇ ਨੇ। ਪਿੰਡ ਵਾਸੀਆਂ ਦੇ ਅਨੁਸਾਰ ਕਰੀਬ 150 ਪਸ਼ੂਆਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ। ਜਦੋਂ ਕਿ ਪਸ਼ੂ ਪਾਲਣ ਵਿਭਾਗ ਕੋਲ ਮਰੇ ਪਸ਼ੂਆਂ ਦਾ ਅੰਕੜਾ ਕਰੀਬ 58 ਪਸ਼ੂ ਬੋਲ ਰਿਹਾ ਹੈ। ਪਸ਼ੂਆਂ ਦੇ ਹਰ ਰੋਜ਼ ਹੀ ਮਰਨ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪਿੰਡ ਦੇ ਵਿੱਚ ਬੈਠੀਆਂ ਹੋਈਆਂ ਹਨ ਤੇ ਪਸ਼ੂਆਂ ਦਾ ਲਗਾਤਾਰ ਇਲਾਜ ਕੀਤਾ ਜਾ ਰਿਹਾ ਹੈ। ਬੇਸ਼ੱਕ ਪਸ਼ੂ ਪਾਲਣ ਵਿਭਾਗ ਪਿੰਡ ਵਿੱਚ ਪਸ਼ੂਆਂ ਦਾ ਲਗਾਤਾਰ ਇਲਾਜ ਵੀ ਕਰ ਰਿਹਾ ਹੈ ਪਰ ਫਿਰ ਵੀ ਹਰ ਰੋਜ਼ ਪਸ਼ੂ ਮਰ ਰਹੇ ਹਨ ਜੋ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਪਸ਼ੂ ਪਾਲਣ ਵਿਭਾਗ ਦੀਆਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੜੇ ਦੁੱਖ ਵਾਲੀ ਗੱਲ ਹੈ ਕਿ ਪਸ਼ੂ ਲਗਾਤਾਰ ਮਰ ਰਹੇ ਹਨ। 40 ਤੋਂ ਵੱਧ ਪਸ਼ੂਆਂ ਦਾ ਲਗਾਤਾਰ ਇਲਾਜ ਕੀਤਾ ਜਾ ਰਿਹਾ ਹੈ ਤੇ ਕਈ ਪਸ਼ੂਆਂ ਨੂੰ ਬਿਮਾਰੀ ਤੋਂ ਰਿਕਵਰ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਤੱਕ ਮਰੇ ਪਸ਼ੂਆਂ ਦੇ ਜੋ ਟੈਸਟ ਕਰਾਏ ਗਏ ਹਨ ਉਸ ਵਿੱਚ ਤਿੰਨ ਚਾਰ ਕਾਰਨ ਪਸ਼ੂਆਂ ਦੇ ਮਰਨ ਦੇ ਸਾਹਮਣੇ ਆ ਰਹੇ ਹਨ। ਉਧਰ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਸ਼ੂਆਂ ਦਾ ਇਲਾਜ ਸਰਕਾਰ ਆਪਣੇ ਪੱਧਰ ਤੇ ਕਰੇ ਤੇ ਜਿਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਵੀ ਦੇਵੇ। ਕਿਉਂਕਿ ਅਜਿਹੇ ਲੋਕਾਂ ਦੇ ਪਸ਼ੂ ਵੀ ਮਰ ਗਏ ਜਿਨਾਂ ਦਾ ਘਰ ਬਾਰ ਹੀ ਪਸ਼ੂਆਂ ਦੇ ਦੁੱਧ ਵੇਚਣ ਤੇ ਚਲਦੇ ਹਨ।

CATEGORIES
Share This

COMMENTS

Wordpress (0)
Disqus (0 )
Translate