ਅਖੀਰ ਮੰਤਰੀ ਨੂੰ ਦੇਣਾ ਪਿਆ ਅਸਤੀਫਾ, ਹੋਇਆ ਮਨਜ਼ੂਰ

ਕਈ ਵਾਰ ਕਿਸਮਤ ਸਾਥ ਨਹੀਂ ਦਿੰਦੀ। ਇਹ ਗੱਲ ਅੱਜ ਸਾਬਤ ਹੋ ਗਈ। ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕਰਨਪੁਰ ਵਿਧਾਨ ਸਭਾ ਹਲਕੇ ਦੀ ਹੋਈ ਜਿਮਨੀ ਚੋਣ ਵਿੱਚ ਭਾਜਪਾ ਦੇ ਹੱਥ ਨਿਰਾਸ਼ਾ ਲੱਗੀ ਹੈ। ਜਿਮਨੀ ਚੋਣ ਜਿੱਤਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੱਲੋਂ ਆਪਣੇ ਕੈਬਨਟ ਵਿੱਚ ਭਾਜਪਾ ਦੇ ਕਰਨਪੁਰ ਤੋਂ ਉਮੀਦਵਾਰ ਸੁਰਿੰਦਰ ਪਾਲ ਟੀਟੀ ਨੂੰ ਜਿੱਤ ਤੋਂ ਪਹਿਲਾਂ ਹੀ ਮੰਤਰੀ ਬਣਾ ਦਿੱਤਾ ਗਿਆ ਸੀ। ਪਰ ਚੋਣਾਂ ਦੌਰਾਨ ਉਹ ਜਿੱਤ ਨਾ ਸਕੇ। ਅੱਜ ਜਦੋਂ ਜਿਮਨੀ ਚੋਣ ਦੇ ਨਤੀਜੇ ਆਏ ਤਾਂ ਹਾਰ ਮਿਲਣ ਤੋਂ ਬਾਅਦ ਸੁਰਿੰਦਰ ਪਾਲ ਟੀਟੀ ਵੱਲੋਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਜਿਸ ਨੂੰ ਤੁਰੰਤ ਪ੍ਰਭਾਵ ਨਾਲ ਰਾਜਪਾਲ ਵੱਲੋਂ ਮਨਜ਼ੂਰ ਕਰ ਲਿਆ ਗਿਆ। ਮੰਤਰੀ ਬਣਨ ਦੇ ਬਾਵਜੂਦ ਵੀ ਹਾਰ ਜਾਣ ਕਾਰਨ ਸੁਰਿੰਦਰ ਪਾਲ ਟੀਟੀ ਦੀ ਚਰਚਾ ਰਾਜਸਥਾਨ ਤੋਂ ਇਲਾਵਾ ਪੰਜਾਬ ਹਰਿਆਣਾ ਵਿੱਚ ਵੀ ਜੋਰਾ ਸ਼ੋਰਾਂ ਤੇ ਹੋ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate