ਚਿੱਤਰਕਾਰੀ ਕਰੋ ਇਨਾਮ ਪਾਓ
ਪੰਜਾਬ ਚੋਣ ਕਮਿਸ਼ਨ ਵੱਲੋਂ ਚਿੱਤਰਕਾਰੀ ਦੇ ਸ਼ੌਂਕੀ ਲੋਕਾਂ ਲਈ ਹਜ਼ਾਰਾਂ ਰੁਪਏ ਦੇ ਇਨਾਮ ਰੱਖੇ ਗਏ ਹਨ। ਤੁਸੀਂ ਚੋਣਾਂ ਨਾਲ ਸੰਬੰਧਿਤ ਚਿੱਤਰਕਾਰੀ ਕਰਕੇ ਆਪਣੀ ਪ੍ਰਤਿਭਾ ਵਿਖਾ ਸਕਦੇ ਹੋ। 10 ਜਨਵਰੀ ਤੱਕ ਚੋਣ ਕਮਿਸ਼ਨ ਵੱਲੋਂ ਐਂਟਰੀਆਂ ਦੀ ਮੰਗ ਕੀਤੀ ਗਈ ਹੈ। ਜਿਸ ਵਿੱਚ ਕੋਈ ਵੀ ਪੇਸ਼ੇਵਰ ਤੇ ਗੈਰ ਪੇਸ਼ੇਵਰ ਚਿੱਤਰਕਾਰ ਆਪਣੀ ਚੋਣਾਂ ਨਾਲ ਸੰਬੰਧਿਤ ਪੇਂਟਿੰਗ ਬਣਾ ਕੇ ਭਾਗ ਲੈ ਸਕਦਾ ਹੈ। ਤੇ ਇਸ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਵੱਖ-ਵੱਖ ਨਗਦ ਇਨਾਮ ਦਿੱਤੇ ਜਾਣਗੇ।
CATEGORIES ਪੰਜਾਬ