ਪੇਟ ਵਿੱਚ ਕੀੜੇ ਹੋਣਾ ਬਿਮਾਰੀਆਂ ਦੀ ਜੜ੍ਹ
ਕਪੂਰਥਲਾ 5 ਫਰਵਰੀ ਸਿਵਲ ਸਰਜਨ ਕਪੂਰਥਲਾ ਡਾ. ਰੀਟਾ ਬਾਲਾ ਦੇ ਦਿਸ਼ਾ ਨਿਰਦੇਸ਼ਨ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ‘ਚ ਅੱਜ ਬਲਾਕ ਢਿੱਲਵਾਂ ਅਧੀਨ ਆਉਦੇਂ ਮੁਸ਼ਕਵੇਦ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਖੇ ਨੈਸ਼ਨਲ ਡੀ-ਵਾਮਿੰਗ ਡੇਅ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਡੀ-ਵੋਰਮਿੰਗ ਡੇਅ ਪੋ੍ਰਗਰਾਮ ਤਹਿਤ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਗੋਲੀ ਖਾਣ ਖਾਉਣ ਤੋਂ ਬਾਅਦ ਦਿੱਤੀ ਜਾਂਦੀ ਹੈ ਤਾਂ ਜੋ ਜੇਕਰ ਬੱਚਿਆਂ ਦੇ ਪੇਟ ਵਿੱਚ ਕਿੜੇ ਹਨ ਤਾਂ ਉਨ੍ਹਾਂ ਦਾ ਖ਼ਾਤਮਾਂ ਸਮੇਂ ਸਿਰ ਕੀਤਾ ਜਾ ਸਕੇ ਅਤੇ ਸਿਹਤਮੰਤ ਤੰਦੂਰੁਸਤ ਸਰੀਰ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਡੀ.ਡੀ ਪੋ੍ਰਗਰਾਮ ਤਹਿਤ ਭਾਵ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਅੱਜ ਬਲਾਕ ਢਿੱਲਵਾਂ ਅਧੀਨ ਆਉਂਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਮਨਾਇਆ ਗਿਆ ਹੈ। ਉਨ੍ਹਾਂ ਦੱਸਇਆ ਕਿ ਇਸ ਦੇ ਲਈ ਸਮੂਹ ਸਰਕਾਰੀ ਸਕੂਲਾਂ ਅਤੇ ਆਂਗੜਵਾੜੀ ਸੈਂਟਰਾਂ ਚ ਬੱਚਿਆਂ ਦੀ ਲੋੜ ਅਨੁਸਾਰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਏ.ਐਮ.ਓ ਡਾ. ਗੌਰਵ ਕੁਮਾਰ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਦਿਆ ਕਿ ਪੇਟ ਵਿੱਚ ਕੀੜੇ ਹੋਣ ਨਾਲ ਖੂਨ ਦੀ ਕਮੀ ਹੋਣਾ, ਕੁਪੋਸ਼ਣ, ਥਕਾਵਟ, ਪੇਟ ਵਿਚ ਦਰਦ, ਭੁੱਖ ਵੱਧ ਤੋਂ ਜ਼ਿਆਦਾ ਜਾਂ ਬਿਲਕੁਲ ਘੱਟ ਲੱਗਣਾ, ਦਿਮਾਗੀ ਵਿਕਾਸ ਦੇ ਵਿੱਚ ਰੁਕਾਵਟ, ਸਿਹੰਤਮੰਦ ਨਾ ਹੋਣਾ ਆਦਿ ਹੋ ਸਕਦਾ ਹੈ। ਉਨ੍ਹਾਂ ਇਸ ਮੌਕੇ `ਤੇ ਅਲਬੈਂਡਾਜ਼ੋਲ ਦੀ ਗੋਲੀ ਸਮੂਹ ਬੱਚਿਆਂ ਨੂੰ ਵੰਢਣ ਉਪਰੰਤ ਖਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਸਮੂਹ ਬੱਚਿਆਂ ਨੂੰ ਹੱਥ ਦੇ ਨੌ ਸਮੇਂ ਸਿਰ ਕੱਟਣ, ਖਾਣਾ ਖਾਉਣ ਤੋਂ ਪਹਿਲਾਂ ਹਮੇਸ਼ਾ ਹਾਥ ਧੋਣ, ਪੈਰਾਂ ਵਿੱਚ ਚੱਪਲਾਂ ਜਾਂ ਜੁਤੇ ਪਾਉਣ ਅਤੇ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਣ ਦੀ ਹਦਾਇਤ ਕੀਤੀ। ਉਨ੍ਹਾਂ ਬੱਚਿਆਂ ਨੂੰ ਬਾਹਰੀ ਪਦਾਰਥਾਂ ਦੇ ਸੇਵਨ ਦੀ ਬਜਾਏ ਘਰ ਦਾ ਪੌਸ਼ਟਿਕ ਆਹਰ ਖਾਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬੀ.ਈ.ਈ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਵੀ ਜਾਣਕਾਰੀ ਦਿੰਦਿਆਂ ਦੱਸਇਆ ਗਿਆ ਕਿ ਜਿਹੜੇ ਬੱਚੇ ਅੱਜ ਕਿਸੇ ਕਾਰਨ ਸਕੂਲ ਨਹੀਂ ਆ ਪਾਏ ਉਨ੍ਹਾਂ ਨੂੰ 12 ਫਰਵਰੀ ਮੌਪ-ਅਪ ਦਿਵਸ ਵਾਲੇ ਦਿਨ ਅਲਬੈਂਡਾਜ਼ੋਲ ਦੀ ਗੋਲੀ ਦਿੱਤੀ ਜਾਵੇਗੀ ਤਾਂ ਜੋ ਰਹਿੰਦੇ ਬੱਚਿਆਂ ਨੂੰ ਕਵਰ ਕੀਤਾ ਜਾ ਸਕੇ। ਇਸ ਮੌਕੇ ਸਕੂਲ ਦੇ ਪ੍ਰਿਸੀਪਲ, ਅਧਿਆਪਕ, ਆਰ.ਬੀ.ਐਸ.ਕਿ ਟੀਮ ਮੈਂਬਰ ਆਂਗਨਵਾੜੀ ਵਰਕਰ ਆਦਿ ਹਾਜ਼ਰ ਸਨ।



