ਵਾਲ ਵਾਲ ਬਚੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਨਾਲੇ ਵਿੱਚ ਡਿੱਗੀ ਕਾਰ

ਜੈਪੁਰ 19 ਦਸੰਬਰ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵਾਲ ਵਾਲ ਬਚ ਗਏ। ਉਹਨਾਂ ਦੀ ਕਾਰ ਸੜਕ ਤੋਂ ਹੇਠਾਂ ਉਤਰ ਕੇ ਸੜਕ ਕਿਨਾਰੇ ਬਣੇ ਨਾਲੇ ਵਿੱਚ ਜਾ ਡਿੱਗੀ ਸੀ। ਉਹ ਜੈਪੁਰ ਤੋਂ ਗਿਰੀਰਾਜ ਜੀ ਦੇ ਦਰਸ਼ਨ ਕਰਨ ਜਾ ਰਹੇ ਸਨ। ਤੁਰੰਤ ਉਹਨਾਂ ਨੂੰ ਦੂਜੀ ਕਾਰ ਵਿੱਚ ਸ਼ਿਫਟ ਕੀਤਾ ਗਿਆ। ਜਿਸ ਤੋਂ ਬਾਅਦ ਉਹ ਅਗਲੇ ਸਫਰ ਲਈ ਰਵਾਨਾ ਹੋਏ। ਉਹ ਸਵੇਰੇ ਜੈਪੁਰ ਤੋਂ ਨਿਕਲੇ ਸਨ ਤੇ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਸਵਾਗਤ ਲਈ ਪ੍ਰੋਗਰਾਮ ਕੀਤੇ ਜਾ ਰਹੇ ਸਨ। ਜਦੋਂ ਉਹ ਪੁੰਛਰੀ ਕੋਲ ਪਹੁੰਚੇ ਤਾਂ ਸੜਕ ਕਿਨਾਰੇ ਬਣੀ ਨਾਲੇ ਵਿੱਚ ਉਹਨਾਂ ਦੀ ਕਾਰ ਡਿੱਗ ਗਈ।

CATEGORIES
Share This

COMMENTS

Wordpress (0)
Disqus (0 )
Translate