ਜਲੰਧਰ ਪੁਲਿਸ ਕਮਿਸ਼ਨਰ ਨੇ 6 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੀਤਾ ਬਾਹਰ
ਜਲੰਧਰ 20 ਦਸੰਬਰ
ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਰੈਂਕ ਦੇ ਛੇ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਗਿਆ ਹੈ। ਪੁਲਿਸ ਕਮਿਸ਼ਨਰ ਸਵਪਣ ਸ਼ਰਮਾ ਵੱਲੋਂ ਇਹ ਫੈਸਲਾ ਸਖਤੀ ਨਾਲ ਲਿਆ ਗਿਆ ਜਾਪ ਰਿਹਾ ਹੈ। ਜਾਣਕਾਰੀ ਅਨੁਸਾਰ ਜਿੰਨਾਂ ਛੇ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੀਤਾ ਗਿਆ ਹੈ ਉਹ ਵੱਖ-ਵੱਖ ਰੈਂਕ ਦੇ ਮੁਲਾਜ਼ਮ ਸਨ। ਇਹਨਾਂ ਛੇ ਮੁਲਾਜ਼ਮਾਂ ਵਿੱਚੋਂ ਪੰਜ ਪੁਲਿਸ ਵਾਲੇ ਛੁੱਟੀ ਲੈ ਕੇ ਕਨੇਡਾ ਗਏ ਹੋਏ ਸੀ ਤੇ ਇੱਕ ਆਸਟਰੇਲੀਆ ਗਿਆ ਹੋਇਆ ਸੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਡਿਊਟੀ ਤੋਂ ਗੈਰ ਹਾਜ਼ਰ ਸੀ।
ਸਾਰਿਆਂ ਨੂੰ ਸਰਕਾਰ ਵੱਲੋਂ ਬਰਾਬਰ ਤਨਖ਼ਾਹ ਆ ਰਹੀ ਸੀ।

CATEGORIES ਪੰਜਾਬ


