ਪਲੇਅ ਵੇਅ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਚੰਡੀਗੜ੍ਹ 11 ਦਸੰਬਰ। ਪਲੇਅ ਵੇਅ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪਲੇਅ ਵੇਅ ਸਕੂਲਾਂ ਦੀਆਂ ਇਮਾਰਤਾਂ ਤੂੰ ਲੈ ਕੇ ਅਧਿਆਪਕਾਂ ਲਈ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਸਕੂਲਾਂ ਦੀ ਮਨੀਟਰਿੰਗ ਵੀ ਕੀਤੀ ਜਾਵੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਲਈ ਬੱਚਿਆਂ ਦਾ ਕੋਈ ਵੀ ਸਕਰੀਨਿੰਗ ਟੈਸਟ ਨਹੀਂ ਹੋਵੇਗਾ ਤੇ ਨਾ ਹੀ ਮਾਪਿਆਂ ਨਾਲ ਕੋਈ ਇੰਟਰਵਿਊ ਹੋਵੇਗਾ। ਇੰਨਾ ਸਕੂਲਾਂ ਵਿੱਚ ਜੰਕ ਫੂਡ ਪੂਰੀ ਤਰ੍ਹਾਂ ਬੰਦ ਰਹੇਗਾ ਤੇ ਨਾ ਹੀ ਘਰਾਂ ਵਿੱਚੋਂ ਜੰਗ ਫੂਡ ਆਵੇਗਾ। ਸਕੂਲਾਂ ਦੇ ਨੇੜੇ ਤੇੜੇ ਵੀ ਜੰਕ ਫੂਡ ਵੇਚਣ ਤੇ ਪਾਬੰਦੀ ਰਹੇਗੀ। ਡਾਕਟਰ ਬਲਜੀਤ ਕੌਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਨ ਤੋਂ ਪਹਿਲਾਂ ਇਹ ਜਾਂਚ ਲਾਜ਼ਮੀ ਤੌਰ ਤੇ ਕਰ ਲੈਣ ਕਿ ਸਕੂਲ ਰਜਿਸਟਰਡ ਹਨ ਜਾਂ ਨਹੀਂ। ਇਨਾ ਸਕੂਲਾਂ ਦੀ ਜਾਣਕਾਰੀ ਸੋਸ਼ਲ ਵੈਲਫੇਅਰ ਵਿਭਾਗ ਦੀ ਵੈਬਸਾਈਟ ਤੇ ਪਾਈ ਜਾਵੇਗੀ। ਉਨਾਂ ਦੱਸਿਆ ਕਿ ਪੰਜਾਬ ਵਿੱਚ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੀ ਗਿਣਤੀ 40,000 ਤੋਂ ਉੱਪਰ ਹੈ। ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇੱਕ ਦੋ ਕਮਰਿਆਂ ਵਿੱਚ ਪਲੇਅ ਵੇਅ ਸਕੂਲ ਮੁਕੰਮਲ ਤੌਰ ਤੇ ਬੰਦ ਕੀਤੇ ਜਾਣਗੇ।