ਪਿਤਾ ਨੇ ਤਿੰਨ ਬੱਚਿਆਂ ਸਮੇਤ ਨਹਿਰ ‘ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਭਾਲ ਜਾਰੀ

ਸ੍ਰੀ ਮੁਕਤਸਰ ਸਾਹਿਬ 17 ਨਵੰਬਰ 2023
ਮੁਕਤਸਰ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ 3 ਬੱਚਿਆਂ ਸਮੇਤ ਰਾਜਸਥਾਨ ਫੀਡਰ ਨਹਿਰ ‘ਚ ਛਾਲ ਮਾਰ ਦਿੱਤੀ। ਵਿਅਕਤੀ ਨੇ ਪਹਿਲਾਂ ਬੱਚਿਆਂ ਨੂੰ ਧੱਕਾ ਦਿੱਤਾ ਅਤੇ ਫਿਰ ਖੁਦ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਥਾਣਾ ਸਦਰ ਮੁਕਤਸਰ ਤੋਂ ਪੁਲਿਸ ਮੌਕੇ ’ਤੇ ਪੁੱਜੀ। ਗੋਤਾਖੋਰਾਂ ਵੱਲੋਂ ਚਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਜਾਣਕਾਰੀ ਮੁਤਾਬਕ ਜੈਰੂਪ ਰਾਮ (40) ਰਾਜਸਥਾਨ ਦੇ ਜਲੌਰ ਦਾ ਰਹਿਣ ਵਾਲਾ ਹੈ। ਉਹ ਵੀਰਵਾਰ ਨੂੰ ਆਪਣੇ ਬੱਚਿਆਂ ਸੁਰੇਸ਼ (11ਸਾਲ ), ਦਲੀਪ (9 ਸਾਲ) ਅਤੇ ਬੇਟੀ ਮਨੀਸ਼ਾ (5 ਸਾਲ) ਨਾਲ ਰਾਜਸਥਾਨ ਤੋਂ ਪੰਜਾਬ ਆਇਆ ਸੀ। ਜਦਕਿ ਉਸਦੀ ਪਤਨੀ ਅਜੇ ਵੀ ਰਾਜਸਥਾਨ ਵਿੱਚ ਹੈ।ਸ਼ੁੱਕਰਵਾਰ ਸਵੇਰੇ ਚਾਰਾਂ ਨੇ ਸ਼ੱਕੀ ਹਾਲਾਤਾਂ ‘ਚ ਨਹਿਰ ਵਿਚ ਛਾਲ ਮਾਰ ਦਿੱਤੀ। ਸਦਰ ਥਾਣਾ ਮੁਕਤਸਰ ਦੀ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਅਜੇ ਪਤਾ ਨਹੀਂ ਲੱਗਿਆ।

CATEGORIES
Share This

COMMENTS

Wordpress (0)
Disqus (0 )
Translate