ਆਪ ਸਰਕਾਰ ਇਕ ਹੋਰ ਯੋਜਨਾ ਦਾ ਨਾਮ ਬਦਲਕੇ ਫੋਟੋ ਸੈਸ਼ਨ ਦਾ ਨਵਾਂ ਐਪੀਸੋਡ ਲੈ ਕੇ ਆ ਰਹੀ ਹੈ-ਸੁਨੀਲ ਜਾਖੜ
ਕੇਂਦਰ ਪਹਿਲਾਂ ਹੀ 1.42 ਕਰੋੜ ਪੰਜਾਬ ਦੇ ਲੋਕਾਂ ਨੂੰ ਦੇ ਰਹੀ ਹੈ ਰਾਸ਼ਨ
ਕਿਹਾ, ਭਗਵੰਤ ਮਾਨ ਆਪਣੇ ਪੱਧਰ ਤੇ ਕੁਝ ਕਰਨ, ਕੇਂਦਰ ਦੀਆਂ ਯੋਜਨਾਵਾਂ ਦੀ ਨਾਂ ਬਦਲੀ ਨਾਲ ਨਹੀਂ ਹੋਣਾ ਲੋਕਾਂ ਦਾ ਭਲਾ
ਚੰਡੀਗੜ 16 ਨਵੰਬਰ
ਫੋਟੋਗ੍ਰਾਫੀ ਤੇ ਈਵੈਂਟ ਪ੍ਰਬੰਧਨ ਦੇ ਮਾਹਰ ਸਕੂਲ ਆਫ ਐਮੀਨਸ ਤੇ ਆਮ ਆਦਮੀ ਕਲੀਨਿਕ ਦੇ ਛਲਾਵੇ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਨਵਾਂ ਐਪੀਸੋਡ ਲੈ ਕੇ ਆ ਰਹੇ ਹਨ। ਜਿਸ ਤਹਿਤ ਪਹਿਲਾਂ ਤੋਂ ਹੀ ਚੱਲ ਰਹੀ ਯੋਜਨਾ ਦਾ ਨਾਮ ਬਦਲੀ ਕਰਕੇ ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਨਕਾਮ ਕੋਸ਼ਿਸ਼ ਕਰਨਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਭਾਜਪਾ ਹੈਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਜਿੱਥੇ ਦੇਸ਼ ਦੇ 80 ਕਰੋੜ ਤੇ ਪੰਜਾਬ ਦੇ 1.42 ਲੱਖ ਲਾਭਪਾਤਰੀਆਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸ ਤੇ ਕੇਂਦਰ ਦੀ ਭਾਜਪਾ ਸਰਕਾਰ 2 ਹਜਾਰ ਕਰੋੜ ਰੁਪਏ ਸਲਾਨਾ ਪੰਜਾਬ ਦੇ ਗਰੀਬ ਲੋਕਾਂ ਤੇ ਖਰਚ ਕਰ ਰਹੀ ਹੈ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਿੱਤੀ ਤੇ ਸਿਆਸੀ ਲਾਹੇ ਦੀ ਖੇਡ ਰਾਹੀਂ ਆਪਣੀ ਝੂਠੀ ਵਾਹ ਵਾਹ ਕਰਵਾਉਣ ਲਈ ਇਸ ਸਕੀਮ ਤਹਿਤ ਆਟਾ ਸਕੀਮ ਸ਼ੁਰੂ ਕਰਨ ਦੇ ਯਤਨ ਕਰ ਰਹੀ ਹੈ। ਇਸ ਤਹਿਤ ਆਪ ਸਰਕਾਰ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਲਾ ਕੇ ਆਪਣੀ ਮਸ਼ਹੂਰੀ ਕਰਨ ਦੀ ਫਿਰਾਕ ਵਿਚ ਹੈ।ਜਿਸ ਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ। ਕਿਉਂਕਿ ਅਜਿਹਾ ਕਰਕੇ ਸਰਕਾਰ ਰਾਸ਼ਟਰੀ ਫੂਡ ਸਿਕਿਉਰਟੀ ਐਕਟ ਦੀ ਸਿੱਧੇ ਤੌਰ ਤੇ ਉਲੰਘਣਾ ਕਰੇਗੀ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੱਧਰ ਤੇ ਕੁਝ ਕਰਨ ਕੇਂਦਰ ਦੀਆਂ ਯੋਜਨਾਵਾਂ ਦਾ ਨਾਮ ਬਦਲ ਕੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਕਿਉਂਕਿ ਕੇਂਦਰੀ ਯੋਜਨਾਵਾਂ ਦਾ ਲਾਭ ਤਾਂ ਲੋਕਾਂ ਨੂੰ ਮਿਲ ਹੀ ਰਿਹਾ ਹੈ।
ਜਾਖੜ ਨੇ ਕਿਹਾ ਕਿ ਪਹਿਲਾਂ ਜਿੱਥੇ ਇਹਨਾਂ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਆਉਣ ਵਾਲਾ ਪੈਸਾ ਝੂਠੀ ਵਾਹ ਵਾਹ ਲਈ ਬਣਾਏ ਆਮ ਆਦਮੀ ਕਲੀਨਿਕ ਉਪਰ ਖਰਚ ਕਰਕੇ ਸਿਹਤ ਸੁਵਿਧਾਵਾਂ ਦਾ ਜਲੂਸ ਕੱਢਿਆ ਗਿਆ ਉਸੇ ਤਰ੍ਹਾਂ ਸਰਕਾਰ ਦੀ ਇਸ ਝੂਠੀ ਖੇਡ ਦਾ ਨੁਕਸਾਨ ਗਰੀਬ ਲੋਕਾਂ ਨੂੰ ਹੋਵੇਗਾ। ਸਰਕਾਰ ਦੀ ਇਸ ਧੋਖਾਧੜੀ ਲਈ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।ਜਾਖੜ ਨੇ ਕਿਹਾ ਕਿ ਜਿਵੇਂ ਪੁਰਾਣੇ ਵਧੀਆ ਚੱਲ ਰਹੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਬਣਾ ਦਿੱਤਾ ਉੱਥੇ ਸਿਹਤ ਸੁਵਿਧਾਵਾਂ ਦਾ ਜੋ ਹਾਲ ਪੰਜਾਬ ਵਿੱਚ ਹੋਇਆ ਪਿਆ ਹੈ ਉਸ ਤੋਂ ਸਾਰੇ ਭਲੀ ਭਾਂਤ ਜਾਣੂ ਹਨ ਜਿਵੇਂ ਰਜਿੰਦਰ ਹਸਪਤਾਲ ਵਿੱਚ ਛੋਟੇ ਬੱਚਿਆਂ ਦੀ ਸੰਭਾਲ ਵਾਲਾ ਮਸ਼ੀਨੀ ਸਿਸਟਮ ਫੇਲ ਹੋਇਆ ਪਿਆ ਹੈ। ਉਸ ਤੋਂ ਸਾਫ ਹੈ ਕਿ ਸਰਕਾਰ ਲੋਕਾਂ ਦੀ ਸੁਰੱਖਿਆ ਵਿੱਚ ਫੇਲ ਹੋ ਚੁੱਕੀ ਹੈ। ਪੱਤਰਕਾਰ ਵਲੋਂ ਪਟਿਆਲਾ ਜਿਲੇ ਵਿੱਚ ਕੇਬਲ ਆਪਰੇਟਰ ਉਤੇ ਕੀਤੇ ਜਾ ਰਹੇ ਧੱਕੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਸ਼੍ਰੀ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਇਨਕਮ ਟੈਕਸ ਦੇ ਅਧਿਕਾਰੀ ਰਹੇ ਹਨ ਤੇ ਉਹਨਾਂ ਨੂੰ ਹਰ ਸਿਸਟਮ ਵਿਚ ਇਹ ਵੀ ਪਤਾ ਹੈ ਕਿ ਪੈਸਾ ਕਿੱਥੋਂ ਆਵੇਗਾ।ਐਸੇ ਕਰਕੇ ਤਾ ਪਹਿਲਾਂ ਜਿੱਥੇ ਦਿੱਲੀ ਦੇ ਦੋ ਮੰਤਰੀ ਜੇਲ ਵਿੱਚ ਬੈਠੇ ਭੁਗਤ ਰਹੇ ਹਨ ਉੱਥੇ ਹੁਣ ਪਤਾ ਨਹੀਂ ਪੰਜਾਬ ਦੇ ਕਿਹੜੇ ਲੀਡਰ ਦੀ ਵਾਰੀ ਆਵੇਗੀ। ਪੰਜਾਬ ਦੇ ਲੋਕ ਖੇਤੀ ਨੀਤੀ ਉਡੀਕ ਰਹੇ ਹਨ ਕਿਉਂਕਿ ਖੇਤੀਬਾੜੀ ਸਾਡਾ ਇਕੱਲਾ ਕਿੱਤਾ ਨਹੀਂ ਸਾਡਾ ਜੀਵਨ ਵੀ ਹੈ। ਕਿਸਾਨਾਂ ਨੂੰ ਕਿਸੇ ਵੀ ਚੀਜ਼ ਦਾ ਐਮਐਸਪੀ ਦੇਣ ਨਾਲ ਮਸਲਾ ਹੱਲ ਨਹੀਂ ਹੋਣਾ, ਲੋੜ ਹੈ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਸਾਂਝੇ ਵਿਚਾਰ ਕਰਕੇ ਚੰਗੇ ਹੱਲ ਕੱਢਣ ਦੀ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਦੇ ਮੰਤਰੀਆਂ ਤੇ ਲੀਡਰਾਂ ਉੱਪਰ ਚਿੰਤਾਜਨਕ ਇਲਜਾਮ ਲੱਗ ਰਹੇ ਹਨ ਜਿਨਾਂ ਦੀ ਮੁੱਖ ਮੰਤਰੀ ਨੂੰ ਖੁਦ ਜਾਂਚ ਕਰਵਾ ਕੇ ਕਾਰਵਾਈ ਕਰਨੀ ਚਾਹੀਦੀ ਹੈ। ਜਿਹੋ ਜਿਹਾ ਬਦਲਾਵ ਇਹਨਾਂ ਦੇ ਲੀਡਰ ਲੈ ਕੇ ਆ ਰਹੇ ਹਨ ਪੰਜਾਬ ਨੂੰ ਅਜਿਹੇ ਬਦਲਾਅ ਤੋਂ ਰੱਬ ਹੀ ਬਚਾ ਸਕਦਾ ਹੈ। ਸਰਕਾਰ ਲੋਕਾਂ ਵਿੱਚ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ।



