ਕਾਂਗਰਸ ਨੇ ਸੂਬਾ ਪ੍ਰਧਾਨ ਬਦਲਿਆ

ਦਿੱਲੀ 18 ਮਾਰਚ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਵੱਲੋਂ ਸੂਬਾ ਪ੍ਰਧਾਨ ਨੂੰ ਬਦਲਿਆ ਗਿਆ ਹੈ। ਕਾਂਗਰਸ ਵੱਲੋਂ ਬਿਹਾਰ ਸੂਬੇ ਦੇ ਪ੍ਰਧਾਨ ਸੰਸਦ ਮੈਂਬਰ ਡਾਕਟਰ ਅਖਿਲੇਸ਼ ਪ੍ਰਸਾਦ ਨੂੰ ਬਦਲਿਆ ਗਿਆ ਹੈ। ਉਹਨਾਂ ਦੀ ਜਗ੍ਹਾ ਤੇ ਵਿਧਾਇਕ ਰਜੇਸ਼ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਬਿਹਾਰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਸ ਸੰਬੰਧ ਵਿੱਚ ਕਾਂਗਰਸ ਵੱਲੋਂ ਜਾਰੀ ਪੱਤਰ ਅਨੁਸਾਰ ਪੁਰਾਣੇ ਪ੍ਰਧਾਨ ਦੀਆਂ ਸੇਵਾਵਾਂ ਦੀ ਸ਼ਲਾਂਘਾ ਕੀਤੀ ਗਈ ਹੈ ਤੇ ਨਵੇਂ ਪ੍ਰਧਾਨ ਨੂੰ ਤੁਰੰਤ ਪ੍ਰਭਾਵ ਤੋਂ ਜਿੰਮੇਵਾਰੀ ਸਾਂਭਣ ਲਈ ਆਖਿਆ ਗਿਆ ਹੈ।

CATEGORIES
Share This

COMMENTS

Wordpress (0)
Disqus ( )
Translate