ਸਾਵਧਾਨ ਸਾਵਧਾਨ ਪਰਾਲੀ ਦੇ ਮਾਮਲੇ ਵਿੱਚ ਪੁਲਿਸ ਦੀ ਹੋਈ ਐਂਟਰੀ!
ਨਵੀਂ ਦਿੱਲੀ 8 ਨਵੰਬਰ (ਜਗਜੀਤ ਸਿੰਘ ਧਾਲੀਵਾਲ)
ਪਰਾਲੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ 7 ਨਵੰਬਰ ਨੂੰ air ਪਰਦੂਸ਼ਣ ਦੇ ਮਾਮਲੇ ਵਿਚ ਹੋਈ ਸੁਣਵਾਈ ਬਾਅਦ ਹੁਣ ਪੁਲਿਸ ਦੀ ਐਂਟਰੀ ਹੋ ਸਕਦੀ ਹੈ।
ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਜੇਕਰ ਕਿਸੇ ਇਲਾਕੇ ਵਿੱਚ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਉਸ ਇਲਾਕੇ ਦਾ ਐਸਐਚਓ ਭਾਵ ਥਾਣੇ ਦਾ ਮੁਖੀ ਜਿੰਮੇਵਾਰ ਹੋਵੇਗਾ।
ਕੀ ਤੁਹਾਨੂੰ ਲੱਗਦਾ ਹੈ ਕਿ ਐਸਐਚਓ ਪਰਾਲੀ ਸਾੜਨ ਦੇਵੇਗਾ ਜਦੋਂ ਉਸਦੀ ਜਿੰਮੇਵਾਰੀ ਤੈਅ ਹੋ ਗਈ ਹੋਵੇ।
ਹੁਣ ਤੱਕ ਇਸ ਮਾਮਲੇ ਵਿੱਚ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰ ਰਹੇ ਸਨ। ਪਰ ਹੁਣ ਇਸ ਮਾਮਲੇ ਵਿੱਚ ਪੁਲਿਸ ਦੀ ਐਂਟਰੀ ਹੋ ਸਕਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਈ ਗਈ ਧਾਰਾ 144 ਦੇ ਤਹਿਤ ਪਰਾਲੀ ਸਾੜਨ ਵਾਲਿਆਂ ਖਿਲਾਫ ਪੁਲਿਸ ਮੁਕਦਮਾ ਦਰਜ ਕਰ ਸਕਦੀ ਹੈ ਇਸ ਤੋਂ ਇਲਾਵਾ ਏਅਰ ਐਕਟ ਦੇ ਤਹਿਤ ਵੀ ਮੁਕਦਮਾ ਦਰਜ ਹੋ ਸਕਦਾ ਹੈ। ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਸਖਤ ਰੁੱਖ ਅਪਣਾਉਂਦਿਆਂ ਕਿਹਾ ਕਿ ਕਿਸੇ ਵੀ ਤਰੀਕੇ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾਵੇ।
ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਤੇ ਇਸ ਸਬੰਧ ਵਿੱਚ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ।
ਇਸ ਮੌਕੇ ਤੇ ਇਸ ਗੱਲ ਤੇ ਇਹ ਵੀ ਚਰਚਾ ਹੋਈ ਕਿ ਝੋਨੇ ਦੀ ਐਮਐਸਪੀ ਬੰਦ ਹੀ ਕਿਉਂ ਨਾ ਕਰ ਦਿੱਤੀ ਜਾਵੇ ਜੇਕਰ ਅਜਿਹਾ ਹੋ ਗਿਆ ਤਾਂ ਫਿਰ ਤੁਸੀਂ ਆਪ ਸੋਚੋ ਕਿ ਝੋਨੇ ਦਾ ਭਾਅ ਕਿਵੇਂ ਮਿਲੇਗਾ। ਇਸ ਲਈ ਵੀਰੋ ਸਾਡੇ ਵੱਲੋਂ ਵੀ ਅਪੀਲ ਹੈ ਕਿ ਤੁਸੀਂ ਕੋਈ ਵੀ ਹੀਲਾ ਵਰਤ ਕੇ ਪਰਾਲੀ ਦਾ ਪ੍ਰਬੰਧਨ ਖੇਤ ਵਿੱਚ ਹੀ ਕਰੋ ਤੇ ਪਰਾਲੀ ਨੂੰ ਸਾੜਨ ਦੀ ਲੋੜ ਨਾ ਪਵੇ।



