ਗੁਰੂ ਨਾਨਕ ਖਾਲਸਾ ਕਾਲਜ ਦੇ ਭਲਵਾਨਾਂ ਨੇ ਯੂਨੀਵਰਸਿਟੀ ਪੱਧਰ ਤੇ ਮਾਰੀਆਂ ਮੱਲਾਂ
ਅਬੋਹਰ 31 ਅਕਤੂਬਰ (ਸਚਵੀਰ ਸਿੰਘ) ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੇ ਵਿਦਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕੁਸ਼ਤੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ‘ਚ ਆਯੋਜਿਤ ਅੰਤਰ-ਕਾਲਜ ਕੁਸ਼ਤੀ ਮੁਕਾਬਲਿਆਂ ‘ਚ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਵਿਦਆਰਥੀਆਂ ਨੇ ਕੁਲ 7 ਤਮਗੇ ਪ੍ਰਾਪਤ ਕਰਕੇ ਇਤਿਹਾਸ ਦੁਹਰਾਇਆ ਹੈ। ਗ੍ਰੀਕੋ-ਰੋਮਨ ਕੁਸ਼ਤੀ ਮੁਕਾਬਲਿਆਂ ‘ਚ ਰੋਬਿਨਪ੍ਰੀਤ ਤੇ ਅਭਿਮੰਨਿਯੂ ਨੇ ਕ੍ਰਮਵਾਰ 82 ਕਿਲੋ ਭਾਰ-ਵਰਗ ਤੇ 77 ਕਿਲੋ ਭਾਰ-ਵਰਗ ‘ਚ ਸੋਨੇ ਦੇ ਤਮਗੇ ਪ੍ਰਾਪਤ ਕੀਤੇ ਹਨ। ਕਾਲਜ ਵਿਦਆਰਥੀ ਕਰਨਪ੍ਰੀਤ ਤੇ ਲਕਸ਼ੈ ਨੇ ਕ੍ਰਮਵਾਰ 72 ਕਿਲੋ ਭਾਰ-ਵਰਗ ਤੇ 55 ਕਿਲੋ ਭਾਰ-ਵਰਗ ‘ਚ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ ਹਨ। ਫ੍ਰੀ-ਸਟਾਇਲ ਕੁਸ਼ਤੀ ਮੁਕਾਬਲਿਆਂ ‘ਚ ਰੋਬਿਨਪ੍ਰੀਤ ਤੇ ਅਭਿਮੰਨਿਯੂ ਨੇ ਕ੍ਰਮਵਾਰ 86 ਕਿਲੋ ਭਾਰ-ਵਰਗ ਤੇ 79 ਕਿਲੋ ਭਾਰ-ਵਰਗ ‘ਚ ਸੋਨੇ ਦਾ ਤਮਗੇ ਪ੍ਰਾਪਤ ਕੀਤੇ ਹਨ । ਕਾਲਜ ਵਿਦਆਰਥੀ ਆਕਾਸ਼ਦੀਪ ਨੇ 74 ਕਿਲੋ ਭਾਰ-ਵਰਗ ‘ਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਹੈ । ਕਾਲਜ ਨੇ ਗ੍ਰੀਕੋ-ਰੋਮਨ ਤੇ ਫ੍ਰੀ-ਸਟਾਇਲ ਕੁਸ਼ਤੀ ਮੁਕਾਬਲਿਆਂ ‘ਚ ਓੁਵਰ-ਆਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਵਿਦਆਰਥੀਆਂ ਰੋਬਿਨਪ੍ਰੀਤ ਤੇ ਅਭਿਮੰਨਿਯੂ ਦੀ ਚੋਣ ਅੰਤਰ-ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਲਈ ਹੋਈ ਹੈ। ਇਸ ਪ੍ਰਾਪਤੀ ਤੇੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ, ਸਕੱਤਰ ਬਲਕਰਨ ਸਿੰਘ ਬਰਾੜ ਸਮੇਤ ਕਾਲਜ ਦੀ ਸਮੂਹ ਪ੍ਰਬੰਧਕੀ ਕਮੇਟੀ ਨੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ, ਕੁਸ਼ਤੀ ਕੋਚ ਹਰਪਿੰਦਰਜੀਤ ਸਿੰਘ ਸੰਧੂ, ਪ੍ਰੋ. ਅਮਨਦੀਪ ਕੰਬੋਜ਼, ਸ੍ਰੀ ਭਾਗੀਰਥ, ਜੇਤੂ ਵਿਦਆਰਥੀਆਂ ਅਤੇ ਉਸਦੇੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ ਹੈ।



