ਗੋਪੀਚੰਦ ਕਾਲਜ ਨੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਇਨਾਮਾਂ ਤੇ ਹੂੰਝਾ ਫੇਰਿਆ
ਅਬੋਹਰ 29 ਅਕਤੂਬਰ। ਸਥਾਨਕ ਗੋਪੀਚੰਦ ਆਰੀਆ ਮਹਿਲਾ ਕਾਲਜ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਅਕਾਦਮਿਕ ਖੇਤਰ ਦੇ ਨਾਲ ਨਾਲ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਵੀ ਨਿੱਤ ਨਵੇਂ ਆਯਾਮ ਸਥਾਪਤ ਕਰ ਰਿਹਾ ਹੈ। ਪਿਛਲੇ ਦਿਨੀਂ 19 ਅਕਤੂਬਰ 2023 ਤੋਂ 22 ਅਕਤੂਬਰ 2023 ਤੱਕ ਦਸਮੇਸ਼ ਗਰਲਜ਼ ਕਾਲਜ, ਬਾਦਲ ਵਿਖੇ ਹੋਏ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਵਿਚ ਡਾ. ਸ਼ਕੁੰਤਲਾ ਮਿੱਡਾ (ਮੁਖੀ, ਯੁਵਕ ਸੇਵਾਵਾਂ ਵਿਭਾਗ) ਦੀ ਨਿਗਰਾਨੀ ਹੇਠ ਵੱਖ ਵੱਖ ਕੈਟੇਗਰੀ ਤਹਿਤ 22 ਇਨਾਮ ਪ੍ਰਾਪਤ ਕੀਤੇ।
ਪ੍ਰਿੰਸੀਪਲ ਸਾਹਿਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਰੀਟੇਜ ਆਈਟਮਾਂ ਦੇ ਤਹਿਤ ਡਾਕਟਰ ਸ਼ਕੁੰਤਲਾ ਮਿੱਡਾ ਦੀ ਦੇਖਰੇਖ ਅਧੀਨ ਗੁੱਡੀਆਂ ਪਟੋਲੇ ਮੇਕਿੰਗ ਵਿੱਚ ਵਰਸ਼ਾ ਨੇ ਤੀਸਰਾ, ਮਿੱਟੀ ਦੇ ਖਿਡੋਣੇ ਬਣਾਉਣ ਵਿੱਚ ਕੁਸਮ ਨੇ ਤੀਸਰਾ, ਲਿਟਰੇਰੀ ਆਈਟਮਾਂ ਦੇ ਤਹਿਤ ਡਾ. ਸੀਮਾ ਸੋਮਾਨੀ ਦੇ ਦਿਸ਼ਾ ਨਿਰਦੇਸ਼ ਅਧੀਨ ਐਲੋਕਿਊਸ਼ਨ ਵਿੱਚ ਸ਼ਾਲੂ ਨੇ ਪਹਿਲਾ, ਪੰਜਾਬੀ ਲਿਖਤ ਮੁਕਾਬਲੇ ਵਿੱਚ ਕੁਸ਼ਲਿਆ ਰਾਣੀ ਨੇ ਪਹਿਲਾ, ਫਾਈਨ ਆਰਟਸ ਆਈਟਮਾਂ ਦੇ ਤਹਿਤ ਮੈਡਮ ਜਯੋਤੀ ਸਿੰਗਮਾਰ ਦੀ ਦੇਖਰੇਖ ਹੇਠ ਕਾਰਟੂਨਿੰਗ ਵਿੱਚ ਸ਼ਰੁਤੀ ਨੇ ਪਹਿਲਾ, ਰੰਗੋਲੀ ਵਿੱਚ ਵਨੀਤਾ ਨੇ ਪਹਿਲਾ ਇਨਾਮ, ਕਲੇਅ ਮਾਡਲਿੰਗ ਵਿੱਚ ਚਾਹਤ ਨੇ ਦੂਸਰਾ, ਪੋਸਟਰ ਮੇਕਿੰਗ ਵਿੱਚ ਇਸ਼ੂ ਨੇ ਤੀਸਰਾ, ਕੋਲਾਜ ਮੇਕਿੰਗ ਵਿੱਚ ਦਿਵਿਆ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਲੇਡੀਜ਼ ਟਰੈਡੀਸ਼ਨਲ ਸੌਂਗ ਵਿੱਚ ਮੈਡਮ ਅਮਨਪ੍ਰੀਤ ਕੌਰ ਦੇ ਨਿਰਦੇਸ਼ਨ ਅਧੀਨ ਦਲਜੀਤ ਕੌਰ ਅਤੇ ਗਰੁੱਪ ਨੇ ਦੂਸਰਾ ਇਨਾਮ ਹਾਸਲ ਕੀਤਾ। ਮੈਡਮ ਅਨੀਤਾ ਰਾਜ ਦੀ ਦੇਖਰੇਖ ਹੇਠ ਮਹਿਕ ਨੇ ਕਵਿਤਾ ਉਚਾਰਣ ਵਿਚ ਦੂਜਾ, ,ਮੁਹਾਵਰੇਦਾਰ ਵਾਰਤਾਲਾਪ ਵਿੱਚ ਮੈਡਮ ਕਮਲੇਸ਼ ਅਤੇ ਮੈਡਮ ਰਾਜਵੀਰ ਦੀ ਦੇਖਰੇਖ ਹੇਠ ਨਵਜੋਤ ਅਤੇ ਗਰੁੱਪ ਨੇ ਦੂਜਾ ਸਥਾਨ ਹਾਸਲ ਕੀਤਾ। ਮਿਊਜ਼ੀਕਲ ਆਈਟਮਾਂ ਦੇ ਤਹਿਤ ਮੈਡਮ ਅਮਨਦੀਪ ਕੌਰ ਦੇ ਨਿਰਦੇਸ਼ਨ ਅਧੀਨ ਫੋਕ ਔਰਕੈਸਰਾ ਨੇ ਤੀਜਾ ਸਥਾਨ ਅਤੇ ਦੀਕਸ਼ਾ ਨੇ ਵਿਅਕਤੀਗਤ ਤੌਰ ਤੇ ਤੀਜਾ ਇਨਾਮ ਹਾਸਲ ਕੀਤਾ। ਨੌਨ ਪ੍ਰਕਿਸ਼ਨ ਕੈਟੇਗਰੀ ਤਹਿਤ ਤਮੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡਮ ਦਿਵਿਆ ਦੀ ਦੇਖਰੇਖ ਹੇਠ ਗਰੁੱਪ ਸੌਂਗ ਵਿਚ ਕੰਚਨ ਨੇ ਵਿਅਕਤੀਗਤ ਤੌਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਸ਼ਬਦ ਗਾਇਨ ਵਿੱਚ ਹਰਪ੍ਰੀਆ ਨੇ ਵਿਅਕਤੀਗਤ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲੀ ਗਾਇਨ ਵਿੱਚ ਪ੍ਰਿੰਕਾ ਨੇ ਵਿਅਕਤੀਗਤ ਤੌਰ ਤੇ ਤੀਜਾ ਇਨਾਮ ਹਾਸਲ ਕੀਤਾ। ਆਰਟ ਐਂਡ ਕਰਾਫਟ ਕੈਟੇਗਰੀ ਤਹਿਤ ਪੱਖੀ ਮੇਕਿੰਗ ਵਿੱਚ ਰਿਪਨਦੀਪ ਕੌਰ ਨੇ ਤੀਜਾ ਅਤੇ ਕਰੋਸ਼ੀਆ ਵਰਕ ਵਿੱਚ ਸ਼ਿਵਾਨੀ ਰਾਣੀ ਨੇ ਤੀਜਾ ਇਨਾਮ ਹਾਸਲ ਕੀਤਾ। ਕਵਿਤਾ ਲੇਖਨ ਮੁਕਾਬਲੇ ਵਿੱਚ ਸਵਾਤੀ ਨੇ ਦੂਸਰਾ ਇਨਾਮ ਹਾਸਲ ਕੀਤਾ। ਇਸ ਮੌਕੇ ਡਾ. ਨੀਰਜ ਮੇਹਤਾ, ਡਾ. ਅਮਰਦੀਪ ਸਿੰਘ,ਮੈਡਮ ਪ੍ਰਿਧੀ ਕਟਾਰੀਆ, ਮੈਡਮ ਗਾਇਤਰੀ ਸੇਠੀ, ਮੈਡਮ ਵਨੀਤਾ ਮੱਕੜ ,ਮੈਡਮ ਰੀਤਾ ਅਤੇ ਸ਼੍ਰੀ ਸੁਨੀਲ ਉਪਨੇਜਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਮੁਖੀ ਯੁਵਕ ਸੇਵਾਵਾਂ ਵਿਭਾਗ, ਡਾ. ਸ਼ਕੁੰਤਲਾ ਮਿੱਡਾ, ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਤਹਿਦਿਲੋਂ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਅੱਗੇ ਤੋਂ ਵੀ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਦਾ ਅਸ਼ੀਰਵਾਦ ਦਿੱਤਾ।



