ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਤੇ ਜਸਪਾਲ ਸਿੰਘ ਜੱਸੀ ਗੈਂਗ ਦੇ ਮੈਂਬਰ ਨੂੰ ਪਿਸਤੌਲਾਂ ਤੇ ਕਾਰ ਸਮੇਤ ਕੀਤਾ ਕਾਬੂ
(ਐਸ ਏ ਐਸ ਨਗਰ)
ਪੁਲੀਸ ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਤੇ ਜਸਪਾਲ ਸਿੰਘ ਉਰਫ ਜੱਸੀ ਗੈਂਗ ਦੇ ਇਕ ਮੈਂਬਰ ਨੂੰ ਪੰਜ ਪਿਸਤੌਲਾਂ ਤੇ ਹੌਂਡਾ ਸਿਟੀ ਕਾਰ ਸਮੇਤ ਕਾਬੂ ਕੀਤਾ ਗਿਆ ਹੈ।ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅਮਨਦੀਪ ਸਿੰਘ ਬਰਾਡ਼ ਐੱਸ ਪੀ,ਗੁਰਸ਼ੇਰ ਸਿੰਘ ਡੀਐੱਸਪੀ ਤੇ ਇੰਸਪੈਕਟਰ ਸ਼ਿਵ ਕੁਮਾਰ ਨੇ ਅੱਜ ਸਵੇਰੇ ਪਰਮਜੀਤ ਸਿੰਘ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬੀਜੋ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਕ ਹੌਂਡਾ ਕਾਰ ਨੰਬਰ HR-51-AD-3867 ਵੀ ਬਰਾਮਦ ਹੋਈ। ਇਸ ਤੋਂ ਇਲਾਵਾ ਇਸ ਕੋਲੋਂ .32/.30 ਬੋਰ ਦੇਸੀ ਪਿਸਤੌਲ 05, 32 ਬੋਰ ਆਲਿਵ ਕਾਰਟੀਜ 15 ਰਿਕਵਰੀ ਵਿੱਚ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਪੰਮਾ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਕਰੀਬ 18 ਮੁਕੱਦਮੇ ਦਰਜ ਹਨ ਤੇ ਇਹ 2014 ਤੋਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਤੇ ਜਸਪਾਲ ਸਿੰਘ ਉਰਫ ਜੱਸੀ ਦੇ ਗਰੋਹ ਦਾ ਸਰਗਰਮ ਮੈਂਬਰ ਹੈ।

CATEGORIES ਪੰਜਾਬ


