ਬਠਿੰਡਾ ਦੀ ਅਮਨਪ੍ਰੀਤ ਕੌਰ ਕਨੇਡਾ ਵਿੱਚ ਸਰਕਾਰੀ ਅਧਿਆਪਕ ਬਣੀ

ਚੰਡੀਗੜ 26 ਅਕਤੂਬਰ (ਸਚਵੀਰ ਸਿੰਘ) ਬਠਿੰਡਾ ਦੀ ਜੰਮਪਲ ਅਮਨਪ੍ਰੀਤ ਕੌਰ ਨੇ ਕੈਨੇਡਾ ਵਿਚ ਮਾਪਿਆਂ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਜਾਣਕਾਰੀ ਅਨੁਸਾਰ ਅਮਨਪ੍ਰੀਤ ਕੌਰ ਪੁੱਤਰੀ ਬਲਬੀਰ ਸਿੰਘ ਵਾਸੀ ਸ਼ੀਸ਼ ਮਹਿਲ ਕਾਲੋਨੀ ਬਠਿੰਡਾ ਨੇ ਕੈਨੇਡਾ ’ਚ ਬਤੌਰ ਅਧਿਆਪਕ ਸਰਕਾਰੀ ਨੌਕਰੀ ਹਾਸਲ ਕੀਤੀ ਹੈ। ਅਮਨਪ੍ਰੀਤ ਕੌਰ ਨੇ ਦਸਮੇਸ਼ ਗਰਲਜ਼ ਕਾਲਜ ਬਾਦਲ ਤੋਂ ਬੀਏ. ਬੀਐੱਡ ਕੀਤੀ ਤੇ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਐੱਮਐੱਸਸੀ ਦੀ ਪੜ੍ਹਾਈ ਕੀਤੀ। ਅਮਨਪ੍ਰੀਤ ਕੌਰ ਦਾ ਵਿਆਹ ਕੈਨੇਡਾ ਰਹਿੰਦੇ ਪਿੰਡ ਗਾਗੋਵਾਲ ਦੇ ਗੁਰਵਿੰਦਰ ਸਿੰਘ ਨਾਲ ਹੋਇਆ ਸੀ।ਕੈਨੇਡਾ ਪਹੁੰਚ ਕੇ ਅਮਨਪ੍ਰੀਤ ਕੌਰ ਨੇ ਯੂਨੀਵਰਸਿਟੀ ਰੈਜੀਨਾ ਤੋਂ ਸਖ਼ਤ ਮਿਹਨਤ ਨਾਲ ਤਿਆਰੀ ਕੀਤੀ ਤੇ ਅਧਿਆਪਕ ਬਣਨ ਲਈ ਟੈਸਟ ਪਾਸ ਕੀਤਾ। ਜਿਸ ਤੋਂ ਬਾਅਦ ਉਸ ਨੂੰ ਪੱਕੇ ਤੌਰ ’ਤੇ ਸਰਕਾਰੀ ਅਧਿਆਪਕ ਵਜੋਂ ਚੁਣ ਲਿਆ ਗਿਆ। ਬਠਿੰਡਾ ਦੀ ਇਸ ਧੀ ਦੀ ਪ੍ਰਾਪਤੀ ‘ਤੇ ਪਰਿਵਾਰ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਾਨੂੰ ਆਪਣੀ ਧੀ ‘ਤੇ ਮਾਣ ਹੈ। ਜਿਸਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਤੇ ਵਿਦੇਸ਼ ‘ਚ ਆਪਣਾ ਹੀ ਨਹੀਂ ਬਲਕਿ ਮਾਪਿਆਂ ਦਾ ਵੀ ਨਾਮ ਰੌਸ਼ਨ ਕੀਤਾ ਹੈ।ਅਮਨਪ੍ਰੀਤ ਕੌਰ ਦੀ ਇਸ ਪ੍ਰਾਪਤੀ ‘ਤੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।

CATEGORIES
Share This

COMMENTS

Wordpress (0)
Disqus (0 )
Translate