ਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਕੋਈ ਮੈਡਲ,CAS ਨੇ ਰੱਦ ਕੀਤੀ ਅਪੀਲ

ਇੱਕ ਪਾਸੇ ਭਲਕੇ ਸਮੂਹ ਦੇਸ਼ ਵਾਸੀ ਆਜ਼ਾਦੀ ਦਿਹਾੜੇ ਦੀ ਖੁਸ਼ੀ ਮਨਾ ਰਹੇ ਹਨ ਤੇ ਦੂਜੇ ਪਾਸ ਪੈਰਿਸ ਓਲੰਪਿਕਸ ਵਿੱਚ ਵਿਨੇਸ਼ ਫੋਗਾਟ ਨੂੰ ਸਿਲਵਰ ਮੈਡਲ ਮਿਲਣ ਦੀ ਉਮੀਦ ਖਤਮ ਹੋ ਗਈ। ਰੈਸਲਿੰਗ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚ ਕੇ ਡਿਸਕੁਆਲੀਫਾਈ ਹੋਈ ਵਿਨੇਸ਼ ਫੋਗਾਟ ਨੂੰ ਹੁਣ ਕੋਈ ਵੀ ਮੈਡਲ ਨਹੀਂ ਮਿਲੇਗਾ। ਉਸ ਵੱਲੋਂ ਸਿਲਵਰ ਮੈਡਲ ਲਈ ਸਾਲਸੀ ਅਦਾਲਤ ਸੀਏਐਸ (CAS) ਵਿੱਚ ਪਾਈ ਅਪੀਲ ਨੂੰ ਅੱਜ ਖਾਰਜ ਕਰ ਦਿੱਤਾ ਗਿਆ। ਉਮੀਦ ਜਤਾਈ ਜਾ ਰਹੀ ਸੀ ਕਿ ਵਿਨੇਸ਼ ਫੋਗਾਟ ਨੂੰ ਸਿਲਵਰ ਮੈਡਲ ਜਰੂਰ ਮਿਲੇਗਾ ਤੇ ਫੈਸਲਾ ਉਸ ਦੇ ਹੱਕ ਵਿੱਚ ਆਵੇਗਾ ਪਰ CAS ਵੱਲੋਂ ਉਨਾਂ ਦੀ ਅਪੀਲ ਖਾਰਜ ਕਰ ਦਿੱਤੀ ਗਈ। ਜਿਸ ਕਾਰਨ ਲੋਕਾਂ ਦੀ ਉਮੀਦ ਵੀ ਢਹਿ ਢੇਰੀ ਹੋ ਗਈ। ਪਰ ਸਮੁੱਚਾ ਦੇਸ਼ ਵਿਨੇਸ਼ ਫੋਗਾਟ ਦੇ ਨਾਲ ਹੈ ਕਿਉਂਕਿ ਉਸ ਵੱਲੋਂ ਕੀਤੇ ਗਏ ਸੰਘਰਸ਼ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ। ਬੇਸ਼ਕ ਉਹ ਮੈਡਲ ਨਹੀਂ ਜਿੱਤ ਸਕੀ ਪਰ ਉਹ ਸਾਡੀ ਚੈਂਪੀਅਨ ਹੀ ਹੈ। ਵਿਨੇਸ਼ ਦੇ ਸਿਦਕ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।

CATEGORIES
Share This

COMMENTS

Wordpress (0)
Disqus (0 )
Translate