ਪੁਲਿਸ ਨੇ ਅਕਾਲੀ ਆਗੂ ਬੰਟੀ ਰੋਮਾਣਾ ਕੀਤਾ ਗਿਰਫ਼ਤਾਰ
ਚੰਡੀਗੜ੍ਹ 26 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੰਟੀ ਰੋਮਾਣਾ ਵਿਰੁੱਧ ਮੋਹਾਲੀ ਦੇ ਸਾਈਬਰ ਸੈਲ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪ੍ਰਸਿੱਧ ਲੋਕ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨੂੰ ਟੈਂਪਰ ਕਰਕੇ ਵੀਡੀਓ ਉਸ ਵੱਲੋਂ ਆਪਣੇ ਟਵਿਟਰ ਤੇ ਵਾਇਰਲ ਕੀਤੇ ਜਾਣ ਦਾ ਹੈ। ਇਸ ਵੀਡੀਓ ਵਿੱਚ ਗਾਏ ਗੀਤ ਵਿੱਚ ਗਾਇਕ ਕੰਵਰ ਗਰੇਵਾਲ ਦੇ ਗੀਤ ਵਿੱਚ ਐਡਿਟ ਕਰਕੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਧਰ ਲੋਕ ਗਾਇਕ ਕੰਵਰ ਗਰੇਵਾਲ ਨੇ ਉਚ ਅਧਿਕਾਰੀਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਸ ਵੱਲੋਂ ਅਜਿਹਾ ਕੋਈ ਵੀ ਗੀਤ ਨਹੀਂ ਗਾਇਆ ਗਿਆ। ਸਗੋਂ ਉਸਦੇ ਗੀਤ ਨਾਲ ਛੇੜਛਾੜ ਕਰਕੇ ਟੈਂਪਰ ਕੀਤਾ ਗਿਆ ਹੈ।
CATEGORIES ਪੰਜਾਬ