ਨਹਿਰੂ ਪਾਰਕ ਵਿੱਚ ਅੱਲਾ ਡਾਂਸ ਸੁਸਾਇਟੀ ਵੱਲੋਂ ਡਾਂਡੀਆ ਪ੍ਰੋਗਰਾਮ ਕਰਵਾਇਆ ਗਿਆ
ਸਿਹਤਮੰਦ ਜੀਵਨ ਸ਼ੈਲੀ ਲਈ ਨਿਯਮਤ ਕਸਰਤ, ਯੋਗਾ, ਡਾਂਸ ਜ਼ਰੂਰੀ: ਅੱਲ੍ਹਾ
– ਰੋਜ਼ਾਨਾ ਸੈਰ, ਯੋਗਾ, ਕਸਰਤ ਅਤੇ ਹਲਕੀ ਦੌੜ ਜ਼ਰੂਰੀ : ਐਡਵੋਕੇਟ ਕੰਬੋਜ
ਅਬੋਹਰ, 22 ਅਕਤੂਬਰ : ਅੱਲ੍ਹਾ ਡਾਂਸ ਐਰੋਬਿਕਸ ਜੰਮੂ ਸੁਸਾਇਟੀ ਵੱਲੋਂ ਡਾਇਰੈਕਟਰ ਵੇਦ ਪ੍ਰਕਾਸ਼ ਅੱਲ੍ਹਾ ਦੀ ਅਗਵਾਈ ਹੇਠ ਐਤਵਾਰ ਨੂੰ ਨਹਿਰੂ ਪਾਰਕ ਵਿਖੇ ਨਵਰਾਤਰੀ ਮੌਕੇ ਡਾਂਡੀਆ ਪ੍ਰੋਗਰਾਮ ਕਰਵਾਇਆ ਗਿਆ |
ਵੇਦ ਪ੍ਰਕਾਸ਼ ਅੱਲ੍ਹਾ ਨੇ ਦੱਸਿਆ ਕਿ ਦੇਵੀ ਦੁਰਗਾ ਦੇ ਸਨਮਾਨ ਵਿੱਚ ਡਾਂਡੀਆ ਰਾਸ ਡਾਂਸ ਕੀਤਾ ਗਿਆ ਹੈ। ਇਹ ਨਾਚ ਸਿਰਫ ਨਵਰਾਤਰੀ ਦੌਰਾਨ ਹੀ ਕੀਤੇ ਜਾਂਦੇ ਹਨ। ਅੱਲ੍ਹਾ ਨੇ ਦੱਸਿਆ ਕਿ ਸਿਹਤਮੰਦ ਜੀਵਨ ਸ਼ੈਲੀ ਲਈ ਨਿਯਮਤ ਕਸਰਤ, ਯੋਗਾ ਅਤੇ ਡਾਂਸ ਜ਼ਰੂਰੀ ਹੈ ਤਾਂ ਜੋ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹੇ।
ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਸਿਹਤ ਜਾਗਰੂਕਤਾ ਮੁਹਿੰਮ ਵਿੱਚ ਸਮਾਜਿਕ ਸੰਸਥਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਸਾਨੂੰ ਹਰ ਰੋਜ਼ ਸੈਰ, ਯੋਗਾ, ਕਸਰਤ ਅਤੇ ਹਲਕੀ ਦੌੜ ਕਰਨੀ ਚਾਹੀਦੀ ਹੈ। ਸੁਸਾਇਟੀ ਦੇ ਪ੍ਰਧਾਨ ਬਿੱਟੂ ਖੁਰਾਣਾ ਨੇ ਸਫਲ ਸਮਾਗਮ ਲਈ ਮੈਂਬਰਾਂ ਨੂੰ ਵਧਾਈ ਦਿੱਤੀ।



