ਗੁਰੂ ਨਾਨਕ ਖਾਲਸਾ ਕਾਲਜ ਦੀ ਵਿਦਿਆਰਥਣ ਮੁਸਕਾਨ ਕੰਬੋਜ ਨੇ ‘ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮਾਰੀਆਂ ਮੱਲਾਂ

ਅਬੋਹਰ 21 ਅਕਤੂਬਰ= ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੀ ਵਿਦਿਆਰਥਣ ਮੁਸਕਾਨ ਕੰਬੋਜ ਨੇ ‘ਖੇਡਾਂ ਵਤਨ ਪੰਜਾਬ ਦੀਆਂ-2023’ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਮੁਸਕਾਨ ਕੰਬੋਜ ਨੇ ਖੇਡਾਂ ਵਤਨ ਪੰਜਾਬ ਦੀਆਂ-2023’ ਦੇ ਰਾਜ-ਪੱਧਰੀ ਤੀਰ-ਅੰਦਾਜ਼ੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਸੋਨੇ ਅਤੇ ਚਾਰ ਕਾਂਸੀ ਦੇ ਤਮਗੇ ਪ੍ਰਾਪਤ ਕੀਤੇ । ਮੁਸਕਾਨ ਨੇ ਪਟਿਆਲਾ ਦੇ ਪੋਲੋ ਮੈਦਾਨ ‘ਚ 21 ਸਾਲ ਤੋਂ 40 ਸਾਲ ਤੱਕ ਦੇ ਉਮਰ ਵਰਗ ‘ਚ ਤੀਰ ਅੰਦਾਜ਼ੀ ਦੇ ਵੂਡਨ ਸਟਾਇਲ ਮੁਕਾਬਲਿਆਂ ‘ਚ ਬੇਹਤਰੀਨ ਖੇਡ ਮੁਜਾਹਰਾ ਕਰਦੇ ਹੋਏ ਇਹ ਸ਼ਾਨਦਾਰ ਉਪਲੱਬਧੀ ਹਾਸਿਲ ਕੀਤੀ ਹੈ। ਮੁਸਕਾਨ ਨੂੰ ਤੀਹ ਹਜਾਰ ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੁਸਕਾਨ ਕਾਲਜ ‘ਚ ਬੀ.ਏ. ਭਾਗ ਤੀਜਾ ਦੀ ਵਿਿਦਆਰਥਣ ਹੈ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ, ਸਕੱਤਰ ਬਲਕਰਨ ਸਿੰਘ ਬਰਾੜ ਸਮੇਤ ਸਮੂਹ ਕਾਲਜ ਪ੍ਰਬੰਧਕੀ ਕਮੇਟੀ ਨੇ ਇਸ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ, ਪ੍ਰੋ. ਅਮਨਦੀਪ ਕੰਬੋਜ, ਸ੍ਰੀ. ਭਾਗੀਰਥ ਸਮੇਤ ਸਮੂਹ ਕਾਲਜ ਸਟਾਫ, ਮੁਸਕਾਨ ਕੰਬੋਜ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।

CATEGORIES
Share This

COMMENTS

Wordpress (0)
Disqus (0 )
Translate