ਸਰਕਾਰੀ ਸਕੂਲ ਡੰਗਰਖੇੜਾ ਦੀਆਂ 4 ਵਿਦਿਆਰਥਣਾਂ ਗੋਆ ਵਿਖੇ ਲੱਗ ਰਹੇ ਇੰਟਰ-ਸਟੇਟ ਐਨ.ਐਸ.ਐਸ ਕੈਂਪ ਲਈ ਰਵਾਨਾ
ਅਬੋਹਰ 19 ਅਕਤੂਬਰ। ਮਨਿਸਟਰੀ ਆਫ ਯੂਥ ਅਫੇਅਰ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰਖੇੜਾ ਦੀਆਂ ਕੁੱਲ 4 ਵਿਦਿਆਰਥਣਾਂ ਗੋਆ ਵਿਖੇ ਲੱਗ ਰਹੇ ਇੰਟਰ-ਸਟੇਟ ਐਨ.ਐਸ.ਐਸ ਕੈਂਪ ਲਈ ਰਵਾਨਾ ਹੋਈਆਂ। ਪ੍ਰਿੰਸੀਪਲ ਸ਼੍ਰੀ ਧਰਮਪਾਲ ਜਾਲਪ ਦੀ ਯੋਗ ਅਗਵਾਈ ਹੇਠ ਸਕੂਲ ਦੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ੍ਰੀ ਨਵਦੀਪ ਇੰਦਰ ਸਿੰਘ ਦੁਆਰਾ ਮਿਤੀ 18/10/2023 ਤੋਂ 28/10/2023 ਤੱਕ ਵਿਦਿਆਰਥਣਾਂ ਨੂੰ ਇਸ ਸਟੇਟ ਕੈਂਪ ਲਈ ਭੇਜਿਆ ਜਾ ਰਿਹਾ ਹੈ। ਪ੍ਰਿੰਸੀਪਲ ਸ਼੍ਰੀ ਧਰਮਪਾਲ ਜਾਲਪ ਦੁਆਰਾ ਵਿਦਿਆਰਥਣਾਂ ਨੂੰ ਇਸ ਕੈਂਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੋਕੇ ਤੇ ਹੋਰ ਸਕੂਲ ਸਟਾਫ ਸ਼੍ਰੀ ਪ੍ਰੇਮ ਚੰਦ(ਲੈਕ), ਸਿੰਘ,ਗੁਰਬੀਰ ਸਿੰਘ(ਲੈਕ), ਸ਼੍ਰੀ ਵਿਸ਼ਾਲ ਕੁਮਾਰ, ਸੁਖਦੀਪ ਸਿੰਘ ਜਾਖੜ, ਸ਼੍ਰੀਮਤੀ ਸੰਗੀਤਾ ਗਰੋਵਰ, ਸ਼੍ਰੀਮਤੀ ਅੰਜੂ ਬਾਲਾ, ਸ਼੍ਰੀਮਤੀ ਪਿੰਦਰਦੀਪ ਕੌਰ ਅਤੇ ਸ਼੍ਰੀਮਤੀ ਸਵੀਨਾ ਬਿਸ਼ਨੋਈ ਆਦਿ ਹਾਜ਼ਰ ਸਨ ਅਤੇ ਵਿਦਿਆਰਥਣਾਂ ਨੂੰ ਕੈੰਪ ਲਈ ਆਪਣੀਆਂ ਸ਼ੁੱਭ ਇੱਛਾਵਾਂ ਦਿਤੀਆਂ l