ਕੈਰੀਅਰ ਗਾਈਡੈਂਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਅਤੇ ਕੈਰੀਅਰ ਬਾਰੇ ਦਿੱਤੀ ਸਿਖਲਾਈ
ਫਾਜਿਲਕਾ, 17 ਅਕਤੂਬਰ
ਪੰਜਾਬ ਸਰਕਾਰ ਦੇ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਲਗਾਤਾਰ ਬੱਚਿਆਂ ਦੀ ਉਚੇਰੀ ਵਿਦਿਆ ਅਤੇ ਕੈਰੀਅਰ ਨੂੰ ਲੈ ਕੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਰੋਜਗਾਰ ਵਿਭਾਗ ਵੱਲੋਂ ਲਗਾਤਾਰ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਉਚੇਰੀ ਸਿਖਿਆ ਉਪਰੰਤ ਕੈਰੀਅਰ ਦੀ ਚੋਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਮੈਡਮ ਵੈਸ਼ਾਲੀ ਨੇ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਵੱਖ-ਵੱਖ ਸਕੂਲਾਂ ਵਿਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਦਸਵੀ, ਬਾਰ੍ਹਵੀਂ ਤੋਂ ਬਾਅਦ ਉਚੇਰੀ ਸਿਖਿਆ ਅਤੇ ਕੈਰੀਅਰ ਗਾਇਡੈਂਸ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਸਰਕਾਰੀ ਹਾਈ ਸਕੂਲ ਬਾਘੇ ਵਾਲਾ ਵਿਖ਼ੇ ਨੌਵੀ ਅਤੇ ਦਸਵੀ ਜਮਾਤ ਦੇ ਵਿਦਿਆਰਥੀਆਂ ਨੂੰ ਪੜਾਈ ਉਪਰੰਤ ਗਿਆਰਵੀ ਅਤੇ ਬਾਰਵੀ ਵਿਚ ਵਿਸ਼ਿਆਂ ਦੀ ਚੋਣ ਸਬੰਧੀ ਜਾਣਕਾਰੀ ਦਿੱਤੀ ਗਈ । ਉਨ੍ਹਾਂ ਕਿਹਾ ਕਿ ਗਿਆਰਵੀ ਅਤੇ ਬਾਰਵੀਂ ਵਿਚ ਚੁਣੇ ਗਏ ਵਿਸ਼ਿਆਂ *ਤੇ ਉਚੇਰੀ ਪੜ੍ਹਾਈ ਨਿਰਭਰ ਕਰਦੀ ਹੈ ਕਿ ਭਵਿੱਖ ਵਿਚ ਕਿਸੇ ਖੇਤਰ ਵਿਚ ਅਸੀਂ ਆਪਣਾ ਕੈਰੀਅਰ ਬਣਾਉਣਾ ਹੈ।
ਇਸ ਮੌਕੇ ਪਲ਼ੇਸਮੇਂਟ ਅਫਸਰ ਰਾਜ ਸਿੰਘ ਵਲੋਂ ਵੀ ਬਚਿਆਂ ਨਾਲ ਕਰਿਅਰ ਸੰਬੰਧੀ ਜਾਣਕਾਰੀ ਕੀਤੀ ਗਈ|
ਇਸ ਸੈਮੀਨਾਰ ਨੂੰ ਸਫਲ ਬਣਾਉਣ ਲਈ ਸਰਕਾਰੀ ਹਾਈ ਸਕੂਲ ਬਾਘੇ ਵਾਲਾ ਹੈਡ ਮਧੂ ਬਾਲਾ ਸਮੇਤ ਸਟਾਫ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।