ਐਤਵਾਰ ਨੂੰ ਪਰਾਲੀ ਸਾੜਨ ਦੀਆਂ ਦੋ ਘਟਨਾਵਾਂ ਰਿਪੋਰਟ ਹੋਈਆਂ, ਡਿਪਟੀ ਕਮਿਸ਼ਨਰ ਨੇ ਤੁਰੰਤ ਸਰਕਾਰੀ ਅਮਲਾ ਮੌਕੇ ਤੇ ਭੇਜਿਆ

ਫਾਜ਼ਿਲਕਾ, 9 ਅਕਤੂਬਰ
ਐਤਵਾਰ ਨੂੰ ਰਿਮੋਟ ਸੈਂਸਿੰਗ ਸਟੇਸ਼ਨ ਦੀ ਰਿਪੋਰਟ ਅਨੁਸਾਰ ਜਿ਼ਲ੍ਹਾ ਫਾਜਿਲ਼ਕਾ ਵਿਚ ਦੋ ਥਾਂਵਾਂ ਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਹਨ। ਜਿਸ ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਤੁਰੰਤ ਸਬੰਧਤ ਪਿੰਡਾਂ ਦੇ ਨੋਡਲ ਅਫ਼ਸਰਾਂ ਤੇ ਕਲਸੱਟਰ ਅਫ਼ਸਰਾਂ ਨੂੰ ਮੌਕੇ ਤੇ ਜਾ ਕੇ ਪੜਤਾਲ ਕਰਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰਨ ਦੇ ਹੁਕਮ ਦਿੱਤੇ ਹਨ। ਇਹ ਘਟਨਾਵਾਂ ਪਿੰਡ ਰਾਣਾ ਅਤੇ ਪਿੰਡ ਭਾਗੂ ਵਿਚ ਰਿਪੋਰਟ ਹੋਈਆਂ ਹਨ।
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਜਿ਼ਲ੍ਹੇ ਵਿਚ ਇਕ ਘਟਨਾ ਪਿੰਡ ਰਾਣਾ ਵਿਚ ਅੱਗ ਲੱਗਣ ਦੀ ਵਾਪਰੀ ਸੀ ਜਿਸ ਕੇਸ ਵਿਚ ਪਰਾਲੀ ਸਾੜਨ ਵਾਲੇ ਨੂੰ 2500 ਰੁਪਏ ਦੇ ਜ਼ੁਰਮਾਨੇ ਤੋਂ ਇਲਾਵਾ ਸਦਰ ਥਾਣਾ ਫਾਜਿ਼ਲਕਾ ਵਿਚ ਐਫਆਈਆਰ ਵੀ ਦਰਜ ਕਰਵਾਈ ਗਈ।
ਦੂਜ਼ੇ ਪਾਸੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਕ ਵਾਰ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਸਾੜਨ ਨਾ ਸਗੋਂ ਇਸਨੂੰ ਖੇਤ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਪਿੱਛੇ ਲੱਗ ਕੇ ਕੁਦਰਤੀ ਪੋਸ਼ਕ ਤੱਤਾਂ ਨਾਲ ਭਰਪੂਰ ਪਰਾਲੀ ਨੂੰ ਸਮੱਸਿਆ ਸਮਝ ਬੈਠੇ ਹਾਂ ਜਦ ਕਿ ਇਹ ਤਾਂ ਕਿਸਾਨ ਦਾ ਸ਼ਰਮਾਇਆ ਹੈ। ਇਸਨੂੰ ਖੇਤ ਵਿਚ ਹੀ ਮਿਲਾ ਕੇ ਜ਼ੇਕਰ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਸ ਨਾਲ ਕਿਸਾਨ ਦੀ ਜਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਲਚਿੰਗ ਵਾਲੀ ਤਕਨੀਕ ਨਾਲ ਤਾਂ ਪਰਾਲੀ ਦੇ ਵਿਚੇ ਹੀ ਕਣਕ ਬੀਜਣ ਲਈ ਕਿਸੇ ਵੱਡੀਆਂ ਮਸ਼ੀਨਾਂ ਦੀ ਵੀ ਜਰੂਰਤ ਨਹੀਂ ਹੈ।ਇਸ ਲਈ ਕਿਸਾਨ ਵੀਰ ਕਿਸੇ ਕਿਸਮ ਦੀ ਵੀ ਸਹਾਇਤਾਂ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ ਅਤੇ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨ।

CATEGORIES
Share This

COMMENTS

Wordpress (0)
Disqus (0 )
Translate