ਗਿੱਦੜਬਾਹਾ ਵਿਖੇ ਲਗਾਇਆ ਗਿਆ ਤੀਸਰਾ ਅਲਿਮਕੋ ਦੀਵਿਆਂਗ ਸ਼ਨਾਖ਼ਤੀ ਕੈਂਪ
ਸ੍ਰੀ ਮੁਕਤਸਰ ਸਾਹਿਬ 18 ਮਈ
ਡਿਪਟੀ ਕਮਿਸ਼ਨਰ ਕਮ ਪ੍ਰਧਾਨ ਰੈੱਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਤੀਸਰਾ ਦਿਵਿਆਂਗ ਸਨਾਖਤੀ ਕੈਂਪ ਬੀਤੇ ਦਿਨ ਐਸ ਐਸ ਡੀ ਧਰਮਸ਼ਾਲਾ ਪੁਰਾਣੀ ਦਾਣਾ ਮੰਡੀ ਨੇੜੇ ਘੰਟਾ ਘਰ ਗਿੱਦੜਬਾਹਾ ਵਿਖੇ ਸ੍ਰੀਮਤੀ ਸਰੋਜ਼ ਰਾਣੀ ਅਗਰਵਾਲ ਐਸ ਡੀ ਐਮ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ।
ਇਹ ਕੈਂਪ ਆਰਟੀਫਿਸ਼ਲ ਲਿੰਬ ਮੈਨੂੰਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਦੀ ਟੀਮ ਵਲੋਂ ਅਤੇ ਟੀਮ ਰੈੱਡ ਕ੍ਰਾਸ ਦੇ ਮੈਂਬਰਾਂ ਤੋਂ ਇਲਾਵਾ ਆਂਗਨਵਾੜੀ ਕਰਮਚਾਰਨਾਂ, ਮਾਤਾ ਸਾਹਿਬ ਕੌਰ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਗਿਆ।
ਸਕੱਤਰ ਜਿਲ੍ਹਾ ਰੈਡ ਕਰਾਸ ਪ੍ਰੋ ਗੋਪਾਲ ਸਿੰਘ ਨੇ ਦੱਸਿਆ ਕਿ ਅਲਿਮਕੋ ਮਹਿਰ ਟੀਮ ਨੇ ਇਸ ਕੈਂਪ ਵਿਚ 165 ਦਿਵਿਆਂਗ ਵਿਅਕਤੀਆਂ ਦਾ ਮੁਆਇਨਾ ਕੀਤਾ ਜਿਨ੍ਹਾਂ ਵਿਚੋਂ 123 ਵਿਅਕਤੀ ਉਪਕਰਣ ਅਤੇ ਨਕਲੀ ਅੰਗ ਪ੍ਰਾਪਤ ਕਰਨ ਦੇ ਯੋਗ ਪਾਏ ਗਏ।
ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ 22 ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਕੀਤੇ ਗਏ ।ਸੀ.ਡੀ.ਪੀ.ਓ. ਦਫਤਰ ਵਲੋਂ ਦਿਵਿਆਂਗ ਵਿਅਕਤੀਆਂ ਦੇ ਪੈਨਸ਼ਨ ਕੇਸ ਵਿਚਾਰੇ ਗਏ।
ਇਸ ਕੈਂਪ ਵਿਚ ਪ੍ਰਿਤਪਾਲ ਸ਼ਰਮਾਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗਿੱਦੜਬਾਹਾ ਅਤੇ ਸੁਖਵਿੰਦਰ ਸਿੰਘ ਕਾਊਣੀ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਨੇ ਸੰਬੋਧਨ ਕਰਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਜ਼ੋ ਉਪਰਾਲੇ ਕੀਤੇ ਜਾ ਰਹੇ ਹਨ ਇਹ ਸਲਾਘਾ ਯੋਗ ਹਨ ਅਤੇ ਆਮ ਜਨਤਾ ਨੂੰ ਇਸ ਦਾ ਲਾਭ ਉਠਾਉਣਾ ਚਾਹਿਦਾ ਹੈ।
ਇਸ ਮੌਕੇ ਪੰਕਜ ਕੁਮਾਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਯਸ਼ਪਾਲ ਗੋਇਲ ਸੰਚਾਲਕ ਧਰਮਸ਼ਾਲਾ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।
ਇਸ ਮੌਕੇ ਸਕੱਤਰ ਰੈਡ ਕਰਾਸ ਨੇ ਦੱਸਿਆ ਕਿ ਅਲਿਮਕੋ ਦਿਵਿਆਂਗ ਕੈਂਪ ਤਹਿਤ 19 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਤਰ੍ਹਾਂ ਦੇ ਕੈਂਪ ਦਾ ਅਯੋਜਨ ਕੀਤਾ ਜਾਵੇਗਾ।ਲੋੜਵੰਦ ਵਿਆਕਤੀ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਜਰੂਰ ਲਾਭ ਉਠਾਉਣ।