ਜ਼ਿਲ੍ਹਾ ਫਾਜ਼ਿਲਕਾ ਦਾ ਨਾਂ ਚਾਈਨਾ ਵਿਚ ਗੂੰਜਿਆ ਤੀਰਅੰਦਾਜੀ ਖੇਡ ਮੁਕਾਬਲੇ ਵਿਚ ਅਜੀਮਗੜ੍ਹ ਦੀ ਸਿਮਰਨਜੀਤ ਕੋਰ ਨੇ ਜਿਤਿਆ ਬਰਾਂਜ ਮੈਡਲ
ਡਿਪਟੀ ਕਮਿਸ਼ਨਰ ਨੇ ਖਿਡਾਰਨ ਨੂੰ ਮੈਡਲ ਜਿੱਤਣ *ਤੇ ਦਿੱਤੀ ਵਧਾਈ
ਫਾਜ਼ਿਲਕਾ, 6 ਅਕਤੂਬਰ (ਐੱਸ ਐੱਸ ਢਿੱਲੋਂ)
ਚਾਈਨਾ ਵਿਚ ਚੱਲ ਰਹੀਆਂ ਏਸ਼ੀਅਨ ਖੇਡਾਂ 2023 ਵਿਖੇ ਸਿਮਰਨਜੀਤ ਕੌਰ ਨੇ ਤੀਰਅੰਦਾਜੀ ਖੇਡ ਮੁਕਾਬਲੇ ਵਿਚ ਬਰਾਂਜ (ਕਾਂਸੀ) ਮੈਡਲ ਜਿੱਤ ਕੇ ਦੇਸ਼, ਸੂਬੇ ਦੇ ਨਾਲ—ਨਾਲ ਜ਼ਿਲ੍ਹਾ ਫਾਜ਼ਿਲਕਾ ਦਾ ਨਾਂਅ ਚਮਕਾਇਆ ਹੈ। ਮੈਡਲ ਜਿਤੱਣ *ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਖਿਡਾਰਨ ਨੂੰ ਵਧਾਈ ਦਿੱਤੀ ਹੈ ਅਤੇ ਖੇਡ ਜਗਤ ਵਿਚ ਨਾਮ ਕਮਾਉਣ *ਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜ਼ਿਲਕਾ ਦੀਆਂ ਧੀਆਂ ਚੰਗੇ ਮੁਕਾਮਾਂ *ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਵੱਖ—ਵੱਖ ਖੇਤਰਾਂ ਵਿਚ ਮੱਲਾ ਮਾਰ ਰਹੀਆਂ ਹਨ ਤੇ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਰਹੀਆ ਹਨ। ਉਨ੍ਹਾਂ ਕਿਹਾ ਕਿ ਖਿਡਾਰਨ ਦੇ ਮੈਡਲ ਜਿਤਣ ਸਦਕਾ ਜ਼ਿਲ੍ਹਾ ਫਾਜ਼ਿਲਕਾ ਦਾ ਨਾਮ ਚਾਈਨਾ ਵਿਚ ਗੁੰਜਿਆ ਹੈ।ਉਨ੍ਹਾਂ ਕਿਹਾ ਕਿ ਪਿੰਡ ਅਜੀਮਗੜ੍ਹ ਦੀ ਵਸਨੀਕ ਸਿਮਰਨਜੀਤ ਕੌਰ ਨੇ ਚਾਈਨਾ ਵਿਚ ਚੱਲ ਰਹੀਆ ਏਸ਼ੀਅਨ ਖੇਡਾਂ 2023 ਵਿਚ ਤੀਰਅੰਦਾਜੀ ਵਿਚ ਟੀਮ ਮੈਂਬਰਾਂ ਸਮੇਤ ਵੀਅਤਨਾਮ ਦੀ ਟੀਮ ਨੂੰ ਹਰਾ ਕੇ ਕਾਂਸੀ ਪਦਕ *ਤੇ ਕਬਜਾ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਨੋਜਵਾਨਾ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਬਿਹਤਰੀਨ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਸ਼ਲਾਘਾਯੋਗ ਸਿੱਟੇ ਵੀ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀ ਖੇਡਾਂ ਵਿਚ ਆਪਣੀ ਅਣਥੱਕ ਮਿਹਨਤ ਸਦਕਾ ਤਗਮੇ ਜਿਤ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਚਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਨਾਲ—ਨਾਲ ਪਿੰਡਾਂ ਦੇ ਨੌਜਵਾਨ ਵੀ ਅੱਗੇ ਆ ਰਹੇ ਹਨ ਤੇ ਖੇਡਾਂ ਖੇਡ ਰਹੇ ਹਨ।
ਉਨ੍ਹਾਂ ਜ਼ਿਲੇ੍ਹ ਦੇ ਨੌਜਵਾਨਾ ਨੁੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਖੇਡਣ ਅਤੇ ਆਪਣੇ ਪਰਿਵਾਰ ਤੇ ਸੂਬੇ ਦਾ ਨਾਮ ਰੋਸ਼ਨ ਕਰਨ।



