ਜਲਾਲਾਬਾਦ ਪੁਲਿਸ ਵੱਲੋਂ ਸੁਖਪਾਲ ਸਿੰਘ ਖਹਿਰਾ ਗਿਰਫ਼ਤਾਰ !
ਚੰਡੀਗੜ੍ਹ 28 ਸਤੰਬਰ
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਤੜਕਸਾਰ ਜਲਾਲਾਬਾਦ ਦੀ ਪੁਲਿਸ ਵੱਲੋਂ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ। ਡੀਐਸਪੀ ਅਸ਼ਰੂ ਰਾਮ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਉਹਨਾਂ ਦੇ ਘਰ ਤੋਂ ਐਨਡੀਪੀਐਸ ਦੇ ਇੱਕ ਮਾਮਲੇ ਵਿੱਚ ਸੁਖਪਾਲ ਖਹਿਰਾ ਦੀ ਗ੍ਰਫਤਾਰੀ ਹੋਈ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਲਾਈਵ ਹੋ ਕੇ ਗ੍ਰਿਫਤਾਰੀ ਦੀ ਜਾਣਕਾਰੀ ਵੀ ਦਿੱਤੀ ਗਈ। ਦੱਸਣ ਯੋਗ ਹੈ ਕਿ ਕਈ ਸਾਲ ਪਹਿਲਾਂ ਸੁਖਪਾਲ ਖਹਿਰਾ ਦਾ ਨਾਮ ਜਲਾਲਾਬਾਦ ਵਿਖੇ ਇੱਕ ਨਸ਼ੇ ਦੇ ਮਾਮਲੇ ਵਿੱਚ ਆਇਆ ਸੀ। ਫਾਜਿਲਕਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਖੁਲਾਸਾ ਹੋਵੇਗਾ ਉਹ ਪੁਲਿਸ ਜਾਣਕਾਰੀ ਦੇਵੇਗੀ। ਪਰ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਗਿਰ਼ਫ਼ਤਾਰ ਕੀਤਾ ਗਿਆ।
CATEGORIES ਪੰਜਾਬ