ਹਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਕਿਸ਼ਤੀਆਂ ਰਾਹੀਂ ਪਿੰਡ ਵਾਸੀਆਂ ਨੁੰ ਖੁਦ ਸੁਰੱਖਿਅਤ ਥਾਵਾਂ ਤੇ ਲੈ ਕੇ ਆ ਰਹੇ
ਫਾਜ਼ਿਲਕਾ, 21 ਅਗਸਤ
ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਚ ਪਹੁੰਚ ਕੇ ਜਿਥੇ ਦੇ ਲੋਕਾਂ ਦੀ ਸਾਰ ਲੈ ਰਹੇ ਹਨ ਉਥੇ ਪਿੰਡਾਂ ਦੇ ਵਿਚ ਫਸੇ ਹੋਏ ਲੋਕਾਂ ਨੂੰ ਟੀਮਾਂ ਦੀ ਮਦਦ ਨਾਲ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ *ਤੇ ਲੈ ਕੇ ਆ ਰਹੇ ਹਨ।
ਹਲਕਾ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਉਨ੍ਹਾਂ ਨੂੰ ਪਿੰਡਾ ਵਿਖੇ ਫਸੇ ਹੋਏ ਲੋਕਾਂ ਬਾਰੇ ਪਤਾ ਲਗ ਰਿਹਾ ਹੈ ਉਵੇਂ ਹੀ ਟੀਮਾਂ ਨਾਲ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦਾ ਹਾਲ ਚਾਲ ਜਾਣ ਰਹੇ ਹਨ। ਉਨ੍ਹਾਂ ਪਿੰਡ ਗੱਟੀ ਨੰ. 1, ਝੰਗੜ ਭੈਣੀ, ਤੇਜਾ ਰੁਹੇਲਾ ਅਤੇ ਰੇਤੇ ਵਾਲੀ ਭੈਣੀ ਆਦਿ ਹੋਰਨਾਂ ਪਿੰਡਾਂ ਵਿਖੇ ਵੱਖ—ਵੱਖ ਪਰਿਵਾਰਾਂ ਨੁੰ ਹੜ੍ਹ ਪ੍ਰਭਾਵਿਤ ਏਰੀਆ *ਚੋਂ ਕਢਿਆ ਅਤੇ ਸੁਰੱਖਿਆ ਥਾਵਾਂ *ਤੇ ਲੈ ਕੇ ਆਏ।

CATEGORIES ਮਾਲਵਾ


