ਫਿਰੋਜ਼ਪੁਰ ਦੇ ਪਿੰਡ ਸਾਈਆਂ ਵਾਲਾ ਵਾਸੀ ਅਮਰਪ੍ਰੀਤ ਕੌਰ ਸੰਧੂ ਸੰਭਾਲ਼ਣਗੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਫ਼ਾਜ਼ਿਲਕਾ ਦਾ ਕਾਰਜਭਾਗ
ਫ਼ਾਜ਼ਿਲਕਾ 13 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਾਈਆਂ ਵਾਲਾ ਦੇ ਸੰਧੂ ਕਿਸਾਨ ਪ੍ਰੀਵਾਰ ਨਾਲ ਸਬੰਧਤ IAS ਅਮਰਪ੍ਰੀਤ ਕੌਰ ਸੰਧੂ ਫ਼ਾਜ਼ਿਲਕਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਉਹ 2016 ਬੈਚ ਦੇ ਆਈਏਐਸ ਅਧਿਕਾਰੀ ਹਨ।
ਦੱਸਣਯੋਗ ਹੈ ਕਿ ਅਮਰਪ੍ਰੀਤ ਕੌਰ ਦਾ ਪੇਕਾ ਪਿੰਡ ਰਾਜਸਥਾਨ ਸੂਬੇ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਅੰਦਰ ਹੈ। ਉਨ੍ਹਾਂ ਦਾ ਵਿਆਹ ਪਿੰਡ ਸਾਈਆਂ ਵਾਲਾ ਵਿਖੇ ਦੀਪਇੰਦਰਪਾਲ ਸਿੰਘ ਸੰਧੂ ਪੁੱਤਰ ਪ੍ਰਿਤਪਾਲ ਸਿੰਘ ਸੰਧੂ ਨਾਲ ਹੋਇਆ ਸੀ। ਸੰਧੂ ਪ੍ਰੀਵਾਰ ਖੇਤੀਬਾੜੀ ਕਰਦਾ ਹੈ ਤੇ ਇਲਾਕੇ ਅੰਦਰ ਚੰਗਾ ਪ੍ਰਭਾਵ ਰੱਖਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਿੰਨ ਵਾਰ ਇਮਿਤਿਹਾਨਾਂ ‘ਚ ਬੈਠਣ ਵਾਲੀ ਅਮਰਪ੍ਰੀਤ ਕੌਰ ਸੰਧੂ ਨੇ 2 ਵਾਰ UPSC ਦੀ ਪ੍ਰੀਖਿਆ ਪਾਸ ਕੀਤੀ ਸੀ। 2014 ਵਿੱਚ ਦੂਜੀ ਕੋਸ਼ਿਸ਼ ਵਿੱਚ ਇਮਤਿਹਾਨ ਪਾਸ ਕਰਕੇ ਭਾਰਤੀ ਰੇਲਵੇ ਟ੍ਰੈਫਿਕ ਸੇਵਾਵਾਂ (IRTS), ਲਖਨਊ ਵਿੱਚ ਸੇਵਾਵਾਂ ਨਿਭਾਈਆਂ। 2016 ਵਿੱਚ ਦੂਜੀ ਵਾਰ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਸਮੇਂ ਉਨ੍ਹਾਂ 102 ਰੈਂਕ ਪ੍ਰਾਪਤ ਕਰਕੇ ਆਈਏਐਸ ਬਣੇ ਸਨ। ਇਸ ਤੋਂ ਪਹਿਲਾਂ ਅਮਰਪ੍ਰੀਤ ਕੌਰ ਸੰਧੂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਬਤੌਰ ਏਡੀਸੀ ਅਤੇ ਹੋਰ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ ਤੇ ਉਹ ਪਹਿਲੀ ਵਾਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵਜੋਂ ਤੈਨਾਤ ਹੋਏ ਹਨ।



