ਜੈਸਮੀਨ ਕੌਰ ਨੂੰ ਜਿਉਂਦਿਆਂ ਮਿੱਟੀ ’ਚ ਦੱਬ ਕੇ ਮਾਰਨ ਵਾਲੇ ਤਾਰਿਕਜੋਤ ਧਾਲੀਵਾਲ ਨੂੰ ਆਸਟਰੇਲੀਆ ਦੀ ਅਦਾਲਤ ਨੇ 22 ਸਾਲ 10 ਮਹੀਨੇ ਦੀ ਸਜ਼ਾ ਸੁਣਾਈ
ਆਸਟ੍ਰੇਲੀਆ
ਆਸਟਰੇਲੀਆ ਦੇ ਐਂਡੀਲੈਡ ਸ਼ਹਿਰ ਵਿੱਚ ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਜਿਉਂਦਿਆਂ ਮਿੱਟੀ ’ਚ ਦੱਬ ਕੇ ਮਾਰਨ ਵਾਲੇ ਤਾਰਿਕਜੋਤ ਸਿੰਘ ਧਾਲੀਵਾਲ ਨੂੰ ਸਾਊਥ ਆਸਟਰੇਲੀਆ ਦੀ ਅਦਾਲਤ ਵੱਲੋਂ 22 ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।ਜਿਸ ਮਗਰੋਂ ਉਸ ਨੂੰ ਆਸਟਰੇਲੀਆ ਵਿੱਚੋਂ ਕੱਢ ਦਿੱਤਾ ਜਾਵੇਗਾ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਸਮੇਂ ਮ੍ਰਿਤਕਾ ਦੀ ਮਾਂ ਰਛਪਾਲ ਕੌਰ ਅਦਾਲਤ ਵਿਚ ਹਾਜ਼ਰ ਸੀ ਨੇ ਦਸਿਆ ਕਿ ਇਸ ਕਾਤਲ ਨਾਲੋਂ ਜੈਸਮੀਨ ਨੇ ਆਪਣਾ ਸੰਪਰਕ ਤੋੜ ਲਿਆ ਸੀ ਪਰ ਤਾਰਿਕਜੋਤ ਉਸ ਦਾ ਪਿੱਛਾ ਕਰਦਾ ਰਿਹਾ। ਜੈਸਮੀਨ ਕੌਰ ਨੇ ਆਸਟਰੇਲੀਆ ਦੀ ਐਂਡੀਲੈਡ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਇਸੇ ਦੌਰਾਨ 5 ਮਾਰਚ 2021 ਨੂੰ ਕੰਮ ’ਤੇ ਗਈ ਜੈਸਮੀਨ ਕੌਰ ਨੂੰ ਤਾਰਿਕਜੋਤ ਸਿੰਘ ਨੇ ਅਗਵਾ ਕਰਕੇ ਸ਼ਹਿਰ ਤੋਂ 400 ਕਿਲੋਮੀਟਰ ਦੂਰ ਬੀਆਬਾਨ ’ਚ ਜ਼ਿੰਦਾ ਹੀ ਦੱਬ ਕੇ ਮਾਰ ਦਿੱਤਾ ਸੀ।

CATEGORIES ਅੰਤਰਰਾਸ਼ਟਰੀ


