ਸਕੂਲ ਆਫ ਐਮੀਨੇਂਸ ਰਾਮਸਰਾਂ ਦੀਆਂ ਵਿਦਿਆਰਥਣਾਂ ਨੇ ਇਸਰੋ ਦਾ ਲਾਇਆ ਵਿੱਦਿਅਕ ਟੂਰ
ਅਬੋਹਰ 4 ਅਗਸਤ (ਜਗਜੀਤ ਸਿੰਘ ਧਾਲੀਵਾਲ) ਸਕੂਲ ਆਫ ਐਂਮੀਨੇਸ ਰਾਮਸਰਾ ਦੇ ਨਾਮ ਇੱਕ ਹੋਰ ਪ੍ਰਾਪਤੀ ਜੁੜ ਗਈ ਐ।ਸਕੂਲ ਦੀਆਂ ਦੋ ਵਿਦਿਆਰਥਣਾਂ ਇਸਰੋ ਦਾ ਤਿੰਨ ਰੋਜ਼ਾ ਵਿਦਿਅਕ ਟੂਰ ਲਾ ਕੇ ਆਈਆਂ ਹਨ। ਇਸ ਤੋਂ ਪਹਿਲਾਂ ਵੀ ਰਾਮਸਰਾ ਸਕੂਲ ਦੇ ਵਿਦਿਆਰਥੀ ਇਸਰੋ ਵਿੱਚ ਜਾ ਕੇ ਆ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਐਤਕੀ ਪੰਜਾਬ ਵਿੱਚੋਂ 18 ਬੱਚਿਆਂ ਦੀ ਚੋਣ ਹੋਈ ਸੀ ਤੇ ਉਨ੍ਹਾਂ 18 ਬੱਚਿਆਂ ਵਿੱਚੋਂ ਦੋ ਬੱਚੇ ਸਕੂਲ ਆਫ਼ ਐਮਿਨੈਂਸ ਰਾਮਸਰਾ ਦੇ ਸਨ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਵਜੋਤ ਕੌਰ ਖਹਿਰਾ ਦੀ ਯੋਗ ਅਗਵਾਈ ਤੇ ਗਾਈਡੈਂਸ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਕਾਬਿਲੇ ਤਰੀਫ਼ ਹਨ। ਸਕੂਲ ਦੀ ਗਿਆਰਵੀਂ ਕਲਾਸ ਦੀਆਂ ਵਿਦਿਆਰਥਣਾਂ ਮਹਿਕਦੀਪ ਕੌਰ ਤੇ ਪ੍ਰਿਆ ਇਸਰੋ ਜਾ ਕੇ ਆਈਆਂ ਹਨ।

CATEGORIES ਖੇਡਾਂ


