ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ,, ਪੰਜਾਬ ਪ੍ਰਧਾਨ ਅਜਮੇਰ ਔਲਖ ਦਾ ਪਿੰਡ ਵਾਸੀਆਂ ਵੱਲੋਂ ਕੀਤਾ ਨਿੱਘਾ ਸਵਾਗਤ
ਅਬੋਹਰ 4 ਅਗਸਤ (ਜਗਜੀਤ ਸਿੰਘ ਧਾਲੀਵਾਲ) ਪੰਜਾਬ ਸਰਕਾਰ ਨੇ 10 ਸਾਲਾ ਪਾਲਿਸੀ ਬਣਾ ਕੇ ਸੂਬੇ ਭਰ ਦੇ ਲੱਗਭਗ 12700 ਅਧਿਆਪਕਾ ਨੂੰ ਪੱਕੇ ਕਰਕੇ 28 ਜੁਲਾਈ ਨੂੰ ਆਰਡਰ ਦਿੱਤੇ।ਅੱਜ ਸਰਕਾਰੀ ਪ੍ਰਾਇਮਰੀ ਸਕੂਲ ਤਾਜਾ ਪੱਟੀ ਵਿਖ਼ੇ ਸਕੂਲ ਮੁੱਖੀ ਸ੍ਰੀ ਕਮਲ ਗੋਇਲ , CHT ਸ੍ਰੀ ਸੁਨੀਲ ਗਰੋਵਰ ਸਮੇਤ ਸਮੂਹ ਸਕੂਲ ਸਟਾਫ ਨੇ ਪੰਜਾਬ ਪ੍ਰਧਾਨ ਅਜਮੇਰ ਔਲਖ ਲਈ ਇੱਕ ਵਿਸ਼ੇਸ਼ ਸਮਾਰੋਹ ਰੱਖਿਆ।ਜਿਸ ਵਿੱਚ ਪਿੰਡ ਦੇ ਸਰਪੰਚ ਸ੍ਰੀਮਤੀ ਉਰਮਲਾ ਦੇਵੀ, ਨਰਿੰਦਰ ਸਿਹਾਗ, ਰਾਜਿੰਦਰ ਸਿਹਾਗ, ਸੰਜੇ ਸਿਹਾਗ, ਕ੍ਰਿਸ਼ਨ ਸਿਹਾਗ ਸਾਬਕਾ ਸਰਪੰਚ, ਰਾਧੇ ਰਾਮ ਸਿਹਾਗ ਸਾਬਕਾ ਸਰਪੰਚ,ਸ਼ੁਭਾਸ਼ ਸਿਹਾਗ, ਭੋਜਰਾਜ ਸਿਹਾਗ , EX ਮੇਜਰ ਸੂਬੇਦਾਰ ਮੋਹਨ ਲਾਲ ਪੂਨੀਆ ਸਾਹਿਬ ਸਮੇਤ ਸਾਰੇ ਪਿੰਡ ਵਾਸੀਆਂ ਨੇ ਭਾਗ ਲਿਆ। ਜਿੱਥੇ ਅਜਮੇਰ ਔਲਖ ਨੂੰ ਵਧਾਈਆਂ ਦਿੱਤੀਆਂ ਓਥੇ ਓਨਾ ਦੇ ਪਿਤਾ ਸ. ਬੂਟਾ ਸਿੰਘ ਔਲਖ ਸਮੇਤ ਪਰਿਵਾਰ ਨੂੰ ਵਧਾਈਆਂ ਦਿੱਤੀਆਂ।ਸਭ ਨੇ ਇਹ ਮਾਨ ਕੀਤਾ ਕੇ ਪਿੰਡ ਦਾ ਨਾਮ ਰੋਸ਼ਨ ਕੀਤਾ, ਤੇ ਫ਼ਕਰ ਕੀਤਾ ਕੇ ਪੰਜਾਬ ਪ੍ਰਧਾਨ ਇਸ ਨਗਰ ਦਾ ਵਾਸੀ ਹੈ।ਇਸ ਸਮੇ ਸਟਾਫ ਨੇ ਵਧੀਆ ਘੜੀ ਸਮੇਤ ਯਾਦਗਾਰੀ ਚਿਨ ਦਿੱਤੇ ਤੇ ਪਿੰਡ ਵਾਸੀਆਂ ਵੱਲੋਂ ਵੀ ਯਾਦਗਾਰੀ ਚਿਨ ਦਿੱਤੇ।ਇਸ ਸਮੇ ਯੂਨੀਅਨ ਦੀ ਤਰਫ਼ੋਂ ਸੁਰਿੰਦਰਪਾਲ ਮੀਤ ਪ੍ਰਧਾਨ ਪੰਜਾਬ, ਜਿਲ੍ਹਾ ਪ੍ਰਧਾਨ ਨਰਿੰਦਰ ਕੰਬੋਜ ਉਚੇਚੇ ਤੌਰ ਤੇ ਪੁੱਜੇ ਤੇ ਮਾਤਾ ਪਿਤਾ ਨੂੰ ਸਰੋਪੇ ਅਰਪਣ ਕਰਕੇ ਅਸ਼ੀਰਵਾਦ ਲਿਆ ਤੇ ਅਜਮੇਰ ਔਲਖ ਨੂੰ ਮਠਿਆਈਆਂ ਸਮੇਤ ਯਾਦਕਾਰੀ ਚਿੰਨ ਦਿੱਤੇ।ਪੰਜਾਬ ਪ੍ਰਧਾਨ ਅਜਮੇਰ ਔਲਖ ਨੇ ਸਰਕਾਰ ਸਮੇਤ ਪੁੱਜੇ ਹੋਏ ਸਭ ਦਾ ਧੰਨਵਾਦ ਕੀਤਾ |



