ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਵਿਚ ਹੋਏ ਬਲਾਕ ਪੱਧਰੀ ਅੰਗਰੇਜ਼ੀ ਦੇ ਭਾਸ਼ਨ ਮੁਕਾਬਲੇ

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਵਿਚ ਖੂਈਆਂ ਸਰਵਰ ਬਲਾਕ ਦੇ ਬਲਾਕ ਪੱਧਰੀ ਅੰਗਰੇਜ਼ੀ ਭਾਸ਼ਨ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਦੇ ਨੋਡਲ ਅਧਿਕਾਰੀ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਹੋਏ ਇਹਨਾਂ ਮੁਕਾਬਲਿਆਂ ਵਿੱਚ 40 ਸਕੂਲਾਂ ਨੇ ਭਾਗ ਲਿਆ। ਮੁਕਾਬਲਿਆਂ ਨੂੰ ਵੱਖ ਵੱਖ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਮਿਡਲ ਹਾਈ ਤੇ ਸੈਕੰਡਰੀ ਕਲਾਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਕੁੰਦਨ ਲਾਲ ਪਰਵੀਨ ਕੁਮਾਰ ਦੀਪਿਕਾ ਵੱਲੋਂ ਨਿਭਾਈ ਗਈ। ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੇ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਦੀ ਸੰਜਨਾ ਕੰਬੋਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਹਾਈ ਸਕੂਲ ਰੂਪਨਗਰ ਦੀ ਜਯਾ ਨੇ ਦੂਜਾ ਸਥਾਨ ਸਰਕਾਰੀ ਮਿਡਲ ਸਕੂਲ ਪਨੀਵਾਲਾ ਮਾਹਲਾ ਦੇ ਸੁਨੀਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 9ਵੀਂ ਤੇ 10ਵੀਂ ਕਲਾਸ ਦੇ ਮੁਕਾਬਲਿਆਂ ਵਿਚ ਦਾਨੇਵਾਲਾ ਸੱਤਕੋਸੀ ਦੀ ਹਰਮਨਦੀਪ ਕੌਰ ਨੇ ਪਹਿਲਾ ਰੂਪਨਗਰ ਦੇ ਦੁਸ਼ਯੰਤ ਨੇ ਦੂਜਾ ਅਤੇ ਸੱਪਾਵਾਲੀ ਦੀ ਪਲਕ ਕੰਬੋਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਿਆਰਵੀਂ ਤੇ ਬਾਰਵੀਂ ਕਲਾਸ ਦੇ ਮੁਕਾਬਲਿਆਂ ਵਿਚ ਸੱਯਦ ਵਾਲਾ ਦੀ ਮੰਜੂ ਨੇ ਪਹਿਲਾ ਖੂਈਆਂ ਸਰਵਰ ਦੀ ਸਿਮਰਨ ਕੌਰ ਨੇ ਦੂਜਾ ਹਰ ਧਰਮ ਦੀ ਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਉਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਤ ਕੀਤਾ। ਕੀ ਉੱਥੇ ਉਹਨਾਂ ਨੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਦੇਕੇ ਨਿਵਾਜ਼ਿਆ।

CATEGORIES
Share This

COMMENTS

Wordpress (0)
Disqus (0 )
Translate