ਬੂਥ ਲੈਵਲ ਅਫਸਰਾਂ ਵਲੋਂ ਜਿ਼ਲ੍ਹੇ ਵਿੱਚ  21 ਜੁਲਾਈ ਤੋਂ 21 ਅਗਸਤ ਤੱਕ ਕੀਤਾ ਜਾਵੇਗਾ ਵੋਟਰ ਵੈਰੀਫਿਕੇਸ਼ਨ ਦਾ ਕੰਮ

ਸ੍ਰੀ ਮੁਕਤਸਰ ਸਾਹਿਬ  20 ਜੁਲਾਈ
ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ,ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹੇ ਦੇ ਬੂਥ ਲੈਵਲ ਅਫਸਰਾਂ ਵਲੋਂ 21 ਜੁਲਾਈ ਤੋਂ 21 ਅਗਸਤ 2023 ਤੱਕ ਵੋਟਰ ਵੈਰੀਫਿਕੇਸ਼ਨ ਦਾ ਕੰਮ ਡੋਰ ਟੂ ਡੋਰ ਕੀਤਾ ਜਾਵੇਗਾ।
    ਉਹਨਾਂ ਦੱਸਿਆ ਕਿ ਵੋਟਰ ਵੈਰੀਫਿਕੇਸ਼ਨ ਦੌਰਾਨ ਬੂਥ ਲੈਵਲ ਅਫਸਰਾਂ ਵੱਲੋਂ ਯੋਗਤਾ  ਮਿਤੀ 01 ਜਨਵਰੀ 2023 ਅਨੁਸਾਰ ਵੋਟਰ ਸੂਚੀ ਵਿੱਚ ਦਰਜ ਹੋਣ ਤੋਂ ਰਹਿ ਗਏ ਨਾਗਰਿਕਾ, ਯੋਗਤਾ
ਮਿਤੀ 01.01.2024 ਦੇ ਅਨੁਸਾਰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸੰਭਾਵਿਤ ਵੋਟਰਾਂ, ਯੋਗਤਾ ਮਿਤੀ 01.04.2024, ਯੋਗਤਾ ਮਿਤੀ: 01.07.2024 ਅਤੇ ਯੋਗਤਾ ਮਿਤੀ: 01.10.2024 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸੰਭਾਵਿਤ ਵੋਟਰਾਂ, ਸਿ਼ਫਟ  ਹੋ ਚੁੱਕੇ ਵੋਟਰਾਂ, ਮਰ ਚੁੱਕੇ ਵੋਟਰਾਂ ਅਤੇ ਵੋਟਰ ਕਾਰਡ ਵਿੱਚ ਕਿਸੇ ਕਿਸਮ ਦੀ ਦਰੁੱਸਤੀ ਸਬੰਧੀ ਡਾਟਾ ਇਕੱਤਰ ਕੀਤਾ ਜਾਵੇਗਾ।  
                          ਜਿ਼ਲ੍ਹਾ ਚੋਣ ਅਫਸਰ ਨੇ  ਜਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕੀਤੀ  ਕਿ ਆਪ ਵੱਲੋਂ ਆਪ ਦੇ ਏਰੀਏ ਦੇ ਬੂਥ ਲੈਵਲ ਅਫਸਰ ਨੂੰ ਲੋੜੀਦਾ ਡਾਟਾ ਉਪਲੱਬਧ ਕਰਵਾਇਆ ਜਾਵੇ ਅਤੇ ਇਸ ਵੈਰੀਫਿਕੇਸ਼ਨ ਦੌਰਾਨ ਉਹਨਾਂ ਨੂੰ ਪੂਰਨ ਸਹਿਯੋਗ ਕੀਤਾ ਜਾਵੇ।

CATEGORIES
Share This

COMMENTS

Wordpress (0)
Disqus (0 )
Translate