ਆਪ ਪੰਜਾਬ ਨੇ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਸੂਚੀ ਕੀਤੀ ਜਾਰੀ

ਚੰਡੀਗੜ੍ਹ 21 ਅਗਸਤ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਆਪਣੇ ਨਵੇਂ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ 23 ਬੁਲਾਰੇ ਅਤੇ 29 ਟੀਵੀ ਪੈਨਲਿਸਟ ਸ਼ਾਮਲ ਹਨ, ਜੋ ਵੱਖ-ਵੱਖ ਮੰਚਾਂ ‘ਤੇ ਪਾਰਟੀ ਦੇ ਵਿਚਾਰਾਂ ਨੂੰ ਰੱਖਣਗੇ ਅਤੇ ਵੱਖ-ਵੱਖ ਸਿਆਸੀ, ਸਮਾਜਿਕ ਤੇ ਜਨਤਕ ਮੁੱਦਿਆਂ ‘ਤੇ ਪਾਰਟੀ ਦਾ ਪੱਖ ਸਪੱਸ਼ਟ ਕਰਨਗੇ।

ਇਸ ਗੱਲ ਦਾ ਐਲਾਨ ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ।

ਨਵੇਂ ਨਿਯੁਕਤ ਕੀਤੇ ਗਏ ਬੁਲਾਰਿਆਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ ਕੰਗ, ਜਗਦੀਪ ਗੋਲਡੀ ਕੰਬੋਜ, ਡਾ. ਅਮਨਦੀਪ ਕੌਰ, ਦੇਵਿੰਦਰ ਸਿੰਘ ਲਾਡੀ ਢੌਂਸ, ਦਿਨੇਸ਼ ਚੱਢਾ, ਡਾ. ਇੰਦਰਬੀਰ ਸਿੰਘ ਨਿੱਜਰ, ਮਨਜਿੰਦਰ ਸਿੰਘ ਲਾਲਪੁਰਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਡਾ. ਸੁਖਵਿੰਦਰ ਕੁਮਾਰ ਸੁੱਖੀ, ਨੀਲ ਗਰਗ, ਦੀਪਕ ਬਾਲੀ, ਹਰਚੰਦ ਸਿੰਘ ਬਰਸਾਟ, ਡਾ. ਸੰਨੀ ਆਹਲੂਵਾਲੀਆ, ਜਗਰੂਪ ਸਿੰਘ ਸੇਖਵਾਂ, ਗੁਰਪ੍ਰੀਤ ਸਿੰਘ ਜੀਪੀ, ਜਗਤਾਰ ਸੰਘੇੜਾ, ਪ੍ਰਿੰਸੀਪਲ ਇੰਦਰਜੀਤ ਕੌਰ, ਬਿਕਰਮਜੀਤ ਪਾਸੀ, ਅਨਿਲ ਠਾਕੁਰ, ਸ਼ਸ਼ੀਵੀਰ ਸ਼ਰਮਾ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਸ਼ਾਮਲ ਹਨ।

ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਟੀਵੀ ਪੈਨਲਿਸਟਾਂ ਵਿੱਚ ਅਰਵਿੰਦਰ ਸਿੰਘ ਭੱਟੀ, ਰਣਬੀਰ ਸਿੰਘ ਢੀਂਡਸਾ, ਕਰਮਜੀਤ ਕੌਰ ਸੰਧੂ, ਕੰਚਨ ਦਿਓਲ, ਹਰਿੰਦਰ ਪਾਲ ਸਿੰਘ ਮਨੋਚਾ, ਡਾ. ਪੂਜਾ ਸਿੰਘ, ਸਤਨਾਮ ਸਿੰਘ ਮਠਾਰੂ, ਵਰੁਣ ਰਾਣਾ, ਜੋਬਨ ਰੰਧਾਵਾ, ਅਮਨਦੀਪ ਸੰਧੂ, ਹਰਪ੍ਰੀਤ ਸਿੰਘ ਕੋਟ, ਨੀਤੂ ਕਪੂਰ ਸਿੰਗਲਾ, ਅਬਜਿੰਦਰ ਸਿੰਘ ਸੰਘਾ, ਆਜ਼ਮ ਦਾਰਾ, ਐਡਵੋਕੇਟ ਰਵਿੰਦਰ ਸਿੰਘ, ਸੰਦੀਪ ਬੰਧੂ, ਰਣਜੀਤ ਪਾਲ ਸਿੰਘ, ਰਾਜਨ ਅਮਰਦੀਪ ਸਿੰਘ, ਰਿਪਨਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਕੌਣੀ, ਕੁਲਵਿੰਦਰ ਸਿੰਘ ਬਰਾੜ, ਸਰਬਜੀਤ ਭੁੱਲਰ, ਰਾਜਕੁਮਾਰ ਬਹਿਲ, ਕੋਮਲ ਗੁਰਨੂਰ ਸਿੰਘ, ਕਰਨਵੀਰ ਸਿੰਘ ਨੌਰੰਗਵਾਲ, ਮੋੜਾ ਸਿੰਘ ਅਣਜਾਣ, ਸੁਖਜੀਤ ਸਿੰਘ ਢਿਲਵਾਂ, ਕੁਲਵਿੰਦਰ ਸਿੰਘ ਬਰਾੜ ਅਤੇ ਅੰਗਦ ਦੀਪ ਸਿੰਘ ਸੋਹਲ ਦੇ ਨਾਂ ਸ਼ਾਮਲ ਹਨ।

ਪਾਰਟੀ ਨੇ ਕਿਹਾ ਕਿ ਇਹ ਨਵੀਂ ਬਣੀ ਟੀਮ ਪੰਜਾਬ ਦੇ ਲੋਕਾਂ ਤੱਕ ‘ਆਪ’ ਦੀਆਂ ਨੀਤੀਆਂ, ਫੈਸਲਿਆਂ ਅਤੇ ਜਨਤਕ ਮੁੱਦਿਆਂ ਨੂੰ ਪਹੁੰਚਾਉਣ ਅਤੇ ਟੈਲੀਵਿਜ਼ਨ ਸਮੇਤ ਹੋਰ ਮੀਡੀਆ ਪਲੇਟਫਾਰਮਾਂ ‘ਤੇ ਪਾਰਟੀ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।

CATEGORIES
Share This

COMMENTS

Wordpress (0)
Disqus ( )
Translate