ਸਰਕਾਰ ਵਲੋਂ ਐਸਿਡ ਅਟੈਕ ਪੀੜ੍ਹਤਾਂ ਨੂੰ ਦਿੱਤੀਆ  ਜਾ ਰਹੀਆਂ ਹਨ ਵਿਸ਼ੇਸ਼ ਸਹੂਲਤਾਵਾਂ — ਨਵੀਨ ਗਡਵਾਲ

ਸ਼੍ਰੀ ਮੁਕਤਸਰ ਸਾਹਿਬ 4 ਜੁਲਾਈ
                      ਜਿਲਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਨਵੀਨ ਗਡਵਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਵਿਭਾਗ ਵੱਲੋਂ ਐਸਿਡ ਅਟੈਕ ਵਿਕਟਿਮ ਲਈ ਵੱਖ-ਵੱਖ ਸਹੂਲਤਾਵਾਂ ਚਲਾਈਆਂ ਜਾ ਰਿਹਾ ਹੈ, ਜਿਹਨਾਂ ਦਾ ਲੋੜਵੰਦਾਂ ਨੂੰ ਜਰੂਰ ਲਾਭ ਉਠਾਉਣਾ ਚਾਹੀਦਾ ਹੈ।

     ਉਹਨਾਂ ਦੱਸਿਆ ਕਿ ਐਸਿਡ ਅਟੈਕ ਵਿਕਟਿਮ ਨੂੰ ਪੰਜਾਬ ਸਰਕਾਰ ਵਲੋਂ ਜੂਨ 2017 ਤੋਂ ਐਸਿਡ ਅਟੈਕ ਤੋ ਕੇਵਲ ਪੀੜਤ ਔਰਤਾਂ ਲਈ 8000/- ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਾ ਦਿੱਤੀ ਜਾ ਰਹੀ ਹੈ ।
                         ਉਹਨਾਂ ਦੱਸਿਆ ਇਸ ਸਕੀਮ ਦਾ ਲਾਹਾ ਲੈਣ ਲਈ ਬਿਨੈਕਾਰ ਜਾਂ ਕਿਸੇ ਰਿਸ਼ਤੇਦਾਰ ਜਾਂ ਪਰਿਵਾਰਿਕ ਮੈਂਬਰ ਦੁਆਰਾ ਆਪਣੀ ਅਰਜ਼ੀ ਸਮੇਤ ਐਸਿਡ ਅਟੈਕ  ਸਰਟੀਫਿਕੇਟ (ਘੱਟੋ-ਘੱਟ 40 ਪ੍ਰਤੀਸ਼ਤ), ਐਫ.ਆਈ.ਆਰ. ਦੀ ਕਾਪੀ ਅਤੇ ਆਧਾਰ ਕਾਰਡ/ਵੋਟਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ
ਪਾਸ ਜਮ੍ਹਾਂ ਕਰਵਾਉਣੀ ਚਾਹੀਦੀ ਹੈ ।
                        ਉਹਨਾਂ ਦੱਸਿਆ ਕਿ ਜਿਲਾ ਪੱਧਰੀ ਕਮੇਟੀ ਵੱਲੋਂ ਕੇਸ ਦੀ ਯੋਗਤਾ ਨੂੰ ਵੇਖਦੇ ਹੋਏ ਕੇਸ ਮੁੱਖ ਦਫਤਰ ਭੇਜਿਆ ਜਾਂਦਾ ਹੈ , ਜੇਕਰ ਜਿਲਾ ਪੱਧਰੀ ਕਮੇਟੀ ਵੱਲੋਂ ਕੇਸ ਰੱਦ ਕੀਤਾ ਜਾਵੇ ਤਾਂ ਬਿਨੈਕਾਰ ਵੱਲੋਂ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ ਜੀ ਕੋਲ ਅਪੀਲ ਕੀਤੀ ਜਾ ਸਕਦੀ ਹੈ ।
                      ਇਸ ਤੋਂ ਇਲਾਵਾ ਐਸਿਡ ਅਟੈਕ ਤੋ ਪੀੜਤ ਕੋਈ ਵੀ ਵਿਅਕਤੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਵੀ ਮੁਆਵਜੇ ਲਈ ਆਪਣੀ ਅਰਜ਼ੀ ਦੇ ਸਕਦੇ ਹਨ । ਇਸ ਅਧੀਨ 3,00,000/- ਰੁਪਏ ਤੱਕ ਦੀ ਸਹੂਲਤ ਉਪਲਬਧ ਹੈ । ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਰੀਰ ਦੇ 25 ਪ੍ਰਤੀਸ਼ਤ ਹਿੱਸੇ ਦੇ ਜਲਣ ਕਾਰਣ ਦਿਵਿਆਗ ਹੋ ਜਾਂਦਾ ਹੈ ਤਾਂ ਉਸ ਲਈ 2,00,000/- ਦੇ ਮੁਆਵਜ਼ੇ ਦਾ ਉਪਬੰਧ ਹੈ।

                      ਉਹਨਾਂ ਦੱਸਿਆ ਕਿ ਇਹਨਾਂ ਸਾਰੀਆਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਦਫਤਰ ਜਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਜਿਲਾ ਪ੍ਰਬੰਧਕੀ ਕੰਪੈਲਕਸ ਕਮਰਾ ਨੰ, 07, ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਸੰਪਰਕ ਕੀਤਾ ਜਾ ਸਕਦਾ ਹੈ ।

CATEGORIES
TAGS
Share This

COMMENTS

Wordpress (0)
Disqus (0 )
Translate