ਸਾਉਣੀ 2020 ਦੀਆਂ ਫਸਲਾਂ/ਮਕਾਨਾਂ ਅਤੇ ਫਸਲ ਹਾੜੀ 2023 ਦੀ ਮੁਆਵਜ੍ਹਾ ਰਾਸ਼ੀ ਲਈ ਲਾਭਪਾਤਰੀਆਂ ਨੂੰ 26 ਜੂਨ 2023 ਤੱਕ ਖਾਤੇ ਨੰਬਰ ਜਮ੍ਹਾ ਕਰਵਾਉਣ ਸਬੰਧੀ
ਫਾਜ਼ਿਲਕਾ, 22 ਜੂਨ
ਤਹਿਸੀਲਦਾਰ ਫਾਜਿਲਕਾ ਨੇ ਦਸਿਆ ਕਿ ਸਾਉਣੀ 2020 ਅਤੇ ਹਾੜੀ 2023 ਦੌਰਾਨ ਕੁਦਰਤੀ ਆਫਤਾ ਕਾਰਨ ਜਿਹੜੇ ਕਿਸਾਨਾਂ/ਲਾਭਪਾਤਰੀਆਂ ਦੀਆਂ ਫਸਲਾਂ/ਮਕਾਨ ਨੁਕਸਾਨੇ ਗਏ ਸਨ, ਉਸਦੀ ਸਹਾਇਤਾ ਰਾਸੀ ਸਰਕਾਰ ਵੱਲੋਂ ਉਹਨਾਂ ਦੇ ਖਾਤਿਆਂ ਵਿੱਚ ਬੈਂਕ ਰਾਹੀਂ ਆਨਲਾਈਨ ਟਰਾਂਸਫਰ ਕੀਤੀ ਜਾ ਰਹੀ ਹੈ ਪਰੰਤੂ ਕੁੱਝ ਕੇਸਾਂ ਵਿੱਚ ਅਜੇ ਤੱਕ ਪ੍ਰਭਾਵਿਤ ਕਿਸਾਨਾਂ ਵੱਲੋਂ ਆਪਣੇ ਖਾਤਾ ਨੰਬਰ ਪਟਵਾਰੀਆਂ ਪਾਸ ਰਿਕਾਰਡ ਵਿੱਚ ਦਰਜ ਨਹੀ ਕਰਵਾਏ ਗਏ ਹਨ ਜਿਸ ਕਰਕੇ ਇਹ ਸਹਾਇਤਾ ਰਾਸ਼ੀ ਉਹਨਾਂ ਦੇ ਖਾੜਿਆਂ ਵਿੱਚ ਟਰਾਂਸਫਰ ਨਹੀ ਕੀਤੀ ਜਾ ਸਕੀ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਲਾਭਪਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਖਾਤਾ ਨੰਬਰ ਸਮੇਤ ਰਿਕਾਰਡ ਸਬੰਧਤ ਪਟਵਾਰੀਆਂ ਪਾਸ 26 ਜੁਨ 2023 ਤੱਕ ਹਰ ਹਾਲਤ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ ਤਾਂ ਜੋ ਸਹਾਇਤਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਸਫਰ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਵੱਲੋ ਜੇਕਰ ਸਮੇ ਸਿਰ ਆਪਣੇ ਖਾਤਾ ਨੰਬਰ ਸਮੇਤ ਸਬੂਤ ਅਪਡੇਟ ਨਾ ਕਰਵਾਏ ਤਾਂ ਇਹ ਸਹਾਇਤਾ ਰਾਸ਼ੀ ਵਾਪਸ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।