ਮਾਹਰ ਡਾਕਟਰਾਂ ਦੀ ਵਿਸ਼ੇਸ਼ ਟੀਮ ਬਣਾ ਕੇ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਮੈਡੀਕਲ ਪ੍ਰਕਿਰਿਆਂ ਕੀਤੀ ਜਾ ਰਹੀ ਹੈ ਪੂਰੀ : ਸਿਵਲ ਸਰਜਨ

ਫਾਜ਼ਿਲਕਾ 12 ਮਈ 223
ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਵਾਅਦਾ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ, ਉਥੇ ਹੀ ਸਿਹਤ ਵਿਭਾਗ ਵੱਲੋਂ ਨੌਜਵਾਨਾਂ ਨੂੰ ਮੈਡੀਕਲ ਕਰਵਾਉਣ ਦੀ ਸੁਵਿਧਾ ਵੀ ਬਾਖੂਬੀ ਮੁਹਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਸਤੀਸ਼ ਕੁਮਾਰ ਗੋਇਲ ਨੇ ਕੀਤਾ।
ਸਿਵਲ ਸਰਜਨ ਡਾ. ਗੋਇਲ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਬਹੁ ਗਿਣਤੀ ਨੌਜਵਾਨ ਲੜਕੇ ਲੜਕੀਆਂ ਨੂੰ ਵੱਖ ਵੱਖ ਵਿਭਾਗਾਂ ਦੇ ਨਿਯੁਕਤੀ ਪੱਤਰ ਵੰਡੇ ਗਏ। ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾ ਦਾ ਮੈਡੀਕਲ ਕਰਨ ਲਈ ਉਨ੍ਹਾਂ ਕੋਲ ਜਦੋਂ ਅਰਜੀਆਂ ਆਈਆਂ ਤਾਂ ਉਨ੍ਹਾਂ ਵਿਭਾਗ ਦੇ ਸਪੈਸ਼ਲਿਸਟ ਡਾਕਟਰਾਂ ਦੇ ਇਕ ਵਿਸ਼ੇਸ਼ ਬੋਰਡ ਦਾ ਗਠਨ ਕੀਤਾ ਤਾਂਕਿ ਮੈਡੀਕਲ ਕਰਵਾਉਣ ਆਏ ਉਮੀਦਵਾਰਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਏ ਤੇ ਉਨ੍ਹਾਂ ਦਾ ਮੈਡੀਕਲ ਮਿਥੇ ਸਮੇਂ ਵਿੱਚ ਹੋਣ ਤੋਂ ਬਾਅਦ ਉਹ ਆਪਣੇ ਵਿਭਾਗ ਵਿੱਚ ਨੌਕਰੀ ਜੁਆਇੰਨ ਕਰ ਸਕਣ।
ਸਹਾਇਕ ਸਿਵਲ ਸਰਜਨ ਡਾ. ਬਬਿਤਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਦੀ ਅਗਵਾਈ ਵਿੱਚ ਤਨਦੇਹੀ ਨਾਲ ਉਮੀਦਵਾਰਾਂ ਦੀ ਮੈਡੀਕਲ ਪ੍ਰਕਿਰਿਆਂ ਨੂੰ ਨੇਪਰੇ ਚਾੜ ਰਹੀ ਹੈ। ਉਨ੍ਹਾਂ ਕਿਹਾ ਆਮ ਤੌਰ ਤੇ ਵਿਭਾਗ ਵਲੋਂ ਮੰਗਲਵਾਰ ਤੇ ਵੀਰਵਾਰ ਦਿਨ ਮੈਡੀਕਲ ਲਈ ਨਿਸ਼ਚਿਤ ਕੀਤੇ ਹੋਏ ਹਨ ਪਰ ਪੰਜਾਬ ਸਰਕਾਰ ਵਲੋਂ ਜਿਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹੋਏ ਹਨ ਉਨ੍ਹਾਂ ਲਈ 15 ਮਈ ਤੱਕ ਡਾਕਟਰਾਂ ਦਾ ਪੈਨਲ ਬਣਾ ਕੇ ਸਮੂਹ ਉਮੀਦਵਾਰਾਂ ਦਾ ਮੈਡੀਕਲ ਕਰਨ ਲਈ ਇਕ ਵਿਸ਼ੇਸ਼ ਟੀਮ ਸਿਵਲ ਸਰਜਨ ਵੱਲੋਂ ਗਠਿਤ ਕੀਤੀ ਗਈ ਹੈ ਤਾਂਕਿ ਉਮੀਦਵਾਰਾਂ ਨੂੰ ਕੋਈ ਸਮੱਸਿਆ ਦਰਪੇਸ਼ ਨਾ ਆਏ, ਉਸ ਟੀਮ ਵਿੱਚ ਮਹਿਲਾ ਰੋਗਾਂ ਦੇ ਮਾਹਰ ਡਾ. ਸੁਮਨਦੀਪ, ਅੱਖਾਂ ਦੇ ਮਾਹਿਰ ਡਾ. ਅਮਿਤ ਅਨੰਤ ਕੁੱਕੜ ਤੇ ਮੈਡੀਸਨ ਮਾਹਰ ਡਾ. ਸੁਰੇਸ਼ ਕੰਬੋਜ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪਿਛਲੇ 2 ਦਿਨਾਂ ਵਿੱਚ ਕਰੀਬ 210 ਉਮੀਦਵਾਰਾਂ ਦਾ ਮੈਡੀਕਲ ਕੀਤਾ ਜਾ ਚੁੱਕਿਆ ਹੈ।


