Toll ਟੈਕਸ ਤੇ Fastag ਨੂੰ ਲੈ ਕੇ ਆਈ ਵੱਡੀ ਅਪਡੇਟ
ਦਿੱਲੀ 16 ਮਾਰਚ। ਟੋਲ ਟੈਕਸ ਤੇ ਫਾਸਟ ਟੈਗ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਐਨਐਚਏਆਈ ਨੇ ਫਾਸਟ ਟੈਗ ਸਲਾਨਾ ਪਾਸ ਫੀਸ ਵਿੱਚ ਵਾਧਾ ਕੀਤਾ ਹੈ ਤੇ ਇਸ ਵਾਧੇ ਤਹਿਤ 3000 ਸਾਲਾਨਾ ਫੀਸ ਦੇ ਮੁਕਾਬਲੇ ਹੁਣ 3075 ਸਾਲਾਨਾ ਫੀਸ ਲੱਗਿਆ ਕਰੇਗੀ। ਇਹ ਨਵੇਂ ਨਿਯਮ 1 ਅਪ੍ਰੈਲ 2026 ਤੋਂ ਲਾਗੂ ਹੋਣਗੇ।
ਜੇਕਰ ਫਾਸਟ ਟੈਗ ਸਲਾਨਾ ਪਾਸ ਦੇ ਲਾਭ ਅਤੇ ਸ਼ਰਤਾਂ ਦੀ ਗੱਲ ਕਰੀਏ ਤਾਂ ਇਸ ਦੀ ਮਿਆਦ ਇੱਕ ਸਾਲ ਲਈ ਹੁੰਦੀ ਹੈ ਤੇ ਟੋਲ ਪਾਰ ਕਰਨ ਦੀ ਸੀਮਾ 200 ਟੋਲ ਪਲਾਜਾਂ ਤੱਕ ਹੁੰਦੀ ਹੈ ਇਸ ਤਹਿਤ ਵਾਰ-ਵਾਰ ਰੀਚਾਰਜ ਕਰਨ ਦੀ ਲੋੜ ਨਹੀਂ ਪੈਂਦੀ ਇਹ ਗੈਰ ਵਪਾਰਕ ਵਾਹਨਾਂ ਲਈ ਸਕੀਮ ਲਿਆਂਦੀ ਗਈ। ਜੇਕਰ ਫਾਸਟ ਟੈਗ ਸਲਾਨਾ ਪਾਸ ਦੀ ਗੱਲ ਕਰੀਏ ਤਾਂ ਇਹ ਇੱਕੋ ਸਮੇਂ ਫੀਸ ਦਾ ਭੁਗਤਾਨ ਕਰਕੇ ਰਾਜ ਮਾਰਗ ਯਾਤਰਾ ਐਪ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।


CATEGORIES ਰਾਸ਼ਟਰੀ

