ਪੰਜਾਬ ਦੇ 233 ਸਕੂਲਾਂ ਨੂੰ ਮਿਲਿਆ ਪੀਐਮ ਸ਼੍ਰੀ ਸਕੂਲ ਦਾ ਦਰਜਾ

ਚੰਡੀਗੜ੍ਹ 12 ਨਵੰਬਰ। ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰ ਕਰਦਿਆਂ ਕੇਂਦਰ ਸਰਕਾਰ ਵੱਲੋਂ ਪੀਐਮ ਸ਼੍ਰੀ ਸਕੂਲ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਹੜੀ ਕਿ ਪੰਜ ਸਾਲਾਂ ਲਈ ਚੱਲੇਗੀ। ਇਸ ਤਹਿਤ ਪੰਜਾਬ ਦੇ 233 ਸਕੂਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਵਿੱਚੋਂ 10 ਸਕੂਲ ਇਕੱਲੇ ਮੁਹੱਲੇ ਜ਼ਿਲ੍ਹੇ ਦੇ ਹਨ। ਦੇਸ਼ ਭਰ ਵਿੱਚ 14500 ਸਕੂਲ ਪੀਐਮ ਸ਼੍ਰੀ ਸਕੂਲ ਯੋਜਨਾ ਤਹਿਤ ਸਥਾਪਿਤ ਕੀਤੇ ਗਏ ਹਨ।

ਕੇਂਦਰ ਸਰਕਾਰ ਵੱਲੋਂ ਪੀਐਮ ਸ਼੍ਰੀ ਸਕੂਲ ਯੋਜਨਾ ਲਈ 27360 ਕਰੋੜ ਰੁਪਏ ਦਾ ਬਜਟ 5 ਸਾਲਾਂ ਲਈ ਰੱਖਿਆ ਗਿਆ ਹੈ। ਜਿਸ ਵਿੱਚੋਂ ਕੇਂਦਰ ਸਰਕਾਰ ਦਾ ਸ਼ੇਅਰ 18,128 ਕਰੋੜ ਹੈ ਬਾਕੀ ਸ਼ੇਅਰ ਸਟੇਟ ਗੌਰਮੈਂਟ ਵੱਲੋਂ ਪਾਇਆ ਜਾਣਾ ਹੈ। ਸਾਲ 2024-25 ਲਈ ਕੇਂਦਰ ਸਰਕਾਰ ਵੱਲੋਂ 6050 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਕੇਂਦਰ ਸਰਕਾਰ ਦੇ ਪੀਐਮ ਸ਼੍ਰੀ ਸਕੂਲ ਯੋਜਨਾ ਤਹਿਤ ਹੇਠ ਲਿਖੇ componet ਵਿਦਿਆਰਥੀਆਂ ਨੂੰ ਮਿਲਣਗੇ।

  • Bala feature and Jadui Pitara
  • Support for pre-school education
  • Child friendly furniture
  • Outdoor play materials
  • Smart classrooms
  • Computer lab
  • Atal Tinkering Lab
  • Skill Lab
  • Playground with sports facilities

ਇਸ ਯੋਜਨਾ ਤਹਿਤ ਸਕੂਲਾਂ ਨੂੰ ਵੱਖ-ਵੱਖ ਤਰਹਾਂ ਦੇ ਫੰਡ ਵੀ ਉਪਲਬਧ ਕਰਵਾਏ ਜਾਣਗੇ ਤਾਂ ਜੋ ਉਹਨਾਂ ਸਕੂਲਾਂ ਦੀ ਇਮਾਰਤ ਸਮੇਤ ਉਸ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਚੰਗੇ ਪੱਧਰ ਦਾ ਬਣਾਇਆ ਜਾ ਸਕੇ।

CATEGORIES
Share This

COMMENTS Wordpress (0) Disqus (0 )

Translate