ਅਬੋਹਰ ਸ਼ਟਲਰ ਬੈਡਮਿੰਟਨ ਅਕੈਡਮੀ ਦੇ 5 ਖਿਡਾਰੀਆਂ ਨੂੰ ਮੁਫ਼ਤ ਸਿਖਲਾਈ ਕਰਵਾਏਗੀ ਪੰਜਾਬ ਸਰਕਾਰ


ਚੰਡੀਗੜ= ਅਬੋਹਰ ਇਲਾਕੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਅਬੋਹਰ ਦੇ 5 ਖਿਡਾਰੀ ਸ਼ਿਵੇਨ ਢੀਂਗਰਾ, ਲਿਆਜ਼ਦੀਪ ਕੌਰ,ਅਮਿਤੋਜ ਸਿੰਘ, ਮੋਹਿਤ ਅਨੇਜਾ ਅਤੇ ਲਵਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਸਿਖਲਾਈ ਦਵਾਏਗੀ।ਜਾਣਕਾਰੀ ਦਿੰਦਿਆਂ ਅਬੋਹਰ ਸ਼ਟਲਰ ਬੈਡਮਿੰਟਨ ਅਕਾਦਮੀ ਦੇ ਕੋਚ ਸ਼ਮਸ਼ੇਰ ਸਿੰਘ ਢਿੱਲੋਂ ਤੇ ਡਾ.ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਹੈਦਰਾਬਾਦ (ਤੇਲੰਗਾਨਾ) ਵਿਖੇ ਉੱਚ ਸਿਖਲਾਈ ਲਈ ਅਬੋਹਰ ਸ਼ਟਲਰ ਬੈਡਮਿੰਟਨ ਅਕਾਦਮੀ ਦੇ ਇਨਾਂ ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਜਿੱਥੇ ਇਨ੍ਹਾਂ ਨੂੰ ਇੱਕ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ।ਸਾਰਾ ਖਰਚਾ ਪੰਜਾਬ ਖੇਡ ਵਿਭਾਗ ਵੱਲੋਂ ਚੁੱਕਿਆ ਜਾਵੇਗਾ।
ਫਿਰ ਦੱਸ ਦਈਏ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਕੁੱਲ 35 ਚੋਟੀ ਦੇ ਖਿਡਾਰੀ ਚੁਣੇ ਗਏ ਹਨ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚੋਂ ਵੱਧ ਤੋਂ ਵੱਧ 5 ਖਿਡਾਰੀ ਚੁਣੇ ਗਏ ਹਨ ਤੇ ਉਹ ਪੰਜੇ ਖਿਡਾਰੀ ਅਬੋਹਰ ਦੀ ਏ.ਐਸ.ਬੈਡਮਿੰਟਨ ਅਕੈਡਮੀ ਦੇ ਹਨ।

CATEGORIES
Share This

COMMENTS

Wordpress (0)
Disqus (0 )
Translate