“ਮੁੱਖ ਮੰਤਰੀ ਸਿਹਤ ਯੋਜਨਾ” ਸੰਬੰਧੀ ਬਲਾਕ ਪੱਧਰੀ ਮੀਟਿੰਗ ਦਾ ਆਯੋਜਨ

ਆਸ਼ਾ ਵਰਕਰਾਂ ਰਾਹੀਂ ਵੱਧ ਤੋਂ ਵੱਧ ਆਮ ਲੋਕਾਂ ਨੂੰ ਕੀਤਾ ਜਾਵੇ ਪ੍ਰੇਰਿਤ – ਡਾ. ਸੰਦੀਪ ਭੋਲਾ
ਆਸ਼ਾ ਵਰਕਰਾਂ ਲਾਭਪਾਤਰੀਆਂ ਨੂੰ ਨੇੜਲੇ ਸੀ.ਐਸ.ਸੀ ਸੈਂਟਰਾਂ ‘ਤੇ ਲੈ ਜਾ ਕਿ ਬਣਾਉਣ ਕਾਰਡ – ਡਾ. ਭੋਲਾ

ਕਪੂਰਥਲਾ 7 ਮਾਰਚ। ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਬਲਾਕ ਪੱਧਰੀ “ਮੁੱਖ ਮੰਤਰੀ ਸਿਹਤ ਯੋਜਨਾ” ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿੱਚ ਸ਼ਾਮਲ ਬਲਾਕ ਢਿੱਲਵਾਂ ਦੀਆਂ ਸਮੂਹ ਆਸ਼ਾ ਫੇਸਿਲਿਟੇਟਰ, ਆਸ਼ਾ ਵਰਕਰਾਂ ਅਤੇ ਵੀ.ਐਲ.ਈ ਨੂੰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਹਾਲੇ ਤੱਕ ਵੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਨਹੀਂ ਬਣੇ, ਉਨ੍ਹਾਂ ਦੇ ਕਾਰਡ ਤੁਸੀਂ ਜਲਦ ਤੋਂ ਜਲਦ ਆਪਣੇ ਪਿੰਡਾਂ ਤੇ ਘਰਾਂ ਦੇ ਨਜ਼ਦੀਕ ਸਥਿਤ ਕਾਮਨ ਸਰਵਿਸ ਸੈਂਟਰਾਂ ‘ਤੇ ਜਾ ਕੇ ਬਣਵਾਓ। ਉਨ੍ਹਾਂ
ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਡ ਵੱਖ-ਵੱਖ ਪਿੰਡਾਂ ਵਿੱਚ (ਸੀ.ਐਸ.ਸੀ) ਕਾਮਨ ਸਰਵਿਸ ਸੈਂਟਰਾਂ ‘ਤੇ ਬਣਾਏ ਜਾ ਰਹੇ ਹਨ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਆਪਣੇ-ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰ ਜਲਦ ਤੋਂ ਜਲਦ ਨਜ਼ਦੀਕੀ ਕਾਮਨ ਸਰਵਿਸ ਸੈਂਟਰਾਂ ‘ਤੇ ਨਾਲ ਲੈ ਜਾ ਕਿ ਕਾਰਡ ਬਣਾਉਣ ਲਈ ਕਿਹਾ।
ਉਨ੍ਹਾਂ ਆਸ਼ਾ ਵਰਕਰਾਂ ਰਾਹੀਂ “ਮੁੱਖ ਮੰਤਰੀ ਸਿਹਤ ਯੋਜਨਾ” ਸੰਬੰਧੀ ਜ਼ਮੀਨੀ ਪੱਧਰ ਤੇ ਵਧੇਰੇ ਜਾਗਰੂਕਤਾ ਲਿਆਉਣ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਇਸ ਸਿਹਤ ਸਹੂਲਤ ਦਾ ਲਾਭ ਮਿਲ ਸਕੇ। ਇਸ ਮੌਕੇ ਉਨ੍ਹਾਂ ਵੱਲੋਂ ਬਲਾਕ ਢਿੱਲਵਾਂ ਅਧੀਨ ਕੰਮ ਕਰ ਰਹੇ ਵੀ.ਐਲ.ਈ ਅਤੇ ਕਾਰਡ ਬਣਾਉਣ ਲਈ ਲੋੜੀਂਦੇ ਦਸਤਾਵੇਜ਼ ਸੰਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਵੱਲੋਂ ਵੀ ਸਮੂਹ ਆਸ਼ਾ ਫੇਸੀਲੀਟੇਟਰ ਅਤੇ ਆਸ਼ਾ ਵਰਕਰਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ ਆਮ ਲੋਕਾਂ ਨੂੰ ਪ੍ਰੇਰਿਤ ਕਰ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾਉਣ ਲਈ ਕਿਹਾ। ਇਸ ਮੌਕੇ ਬੀ.ਈ.ਈ ਮੋਨਿਕਾ ਵੱਲੋਂ ਸਮੂਹ ਆਸ਼ਾਂ ਵਰਕਰਾਂ ਨੂੰ ਕਾਰਡ ਬਣਾਉਣ ਵਾਲੇ ਸਮੂਹ ਲਾਭਪਾਤਰੀਆਂ ਦਾ ਰਜਿਸਟਰ ‘ਤੇ ਪੂਰਾ ਰਿਕਾਰਡ ਰੱਖਣ ਲਈ ਕਿਹਾ। ਮੀਟਿੰਗ ਵਿੱਚ ਸਿਹਤ ਸੁਪਰਵਾਈਜ਼ਰ ਜਸਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਵੀ ਹਾਜ਼ਰ ਸਨ।

ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਕੁੱਝ ਖਾਸ ਜਾਣਕਾਰੀ

  1. ਪ੍ਰਤੀ ਪਰਿਵਾਰ ਪ੍ਰਤੀ ਸਾਲ ਰੁਪਏ 10 ਲੱਖ ਦਾ ਨਕਦ ਇਲਾਜ ਜੋ ਹਰ ਗੰਭੀਰ ਬੀਮਾਰੀਆਂ, ਸਰਜਰੀਆਂ ਅਤੇ ਐਮਰਜੇਂਸੀ ਨੂੰ ਕਵਰ ਕਰਦਾ ਹੈ।
  2. ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 2356 ਇਲਾਜ ਦੇ ਪੈਕੇਜ ਉਪਲੰਬਧ ਹਨ ( ਦਿਲ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ, ਕੈਂਸਰ ਦਾ ਇਲਾਜ, ਗੁਰਦਿਆਂ ਦਾ ਡਾਇਲੇਸਿਜ਼, ਦਿਮਾਗ ਦੀ ਸਰਜਰੀ ਆਦਿ ਇਸ ਵਿੱਚ ਕਵਰ ਕੀਤੇ ਜਾਂਦੇ ਹਨ।
  3. ਇਹ ਯੋਜਨਾ ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਦੇਖਭਾਲ ਦਾ ਖਰਚਾ, ਆਈ.ਸੀ.ਯੂ ਅਤੇ ਕ੍ਰਿਟੀਕਲ ਸੇਵਾਵਾਂ, ਜਾਂਚ, ਦਵਾਈਆਂ ਅਤੇ ਖਪਤਕਾਰ ਸਮਾਨ ਅਤੇ ਸਰਜਰੀਆਂ ਵੀ ਕਵਰ ਕਰਦੀ ਹੈ।
  4. ਪੰਜਾਬ ਅਤੇ ਚੰਡੀਗੜ੍ਹ ਦੇ ਕਰੀਬ 900 ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਲਾਜ ਉਪਲੱਬਧ ਹੈ।
CATEGORIES
Share This

COMMENTS

Wordpress (0)
Disqus ( )
Translate