ਵਿਗਿਆਨ ਮੇਲੇ ਨੇ ਵਿਦਿਆਰਥੀਆਂ ‘ਚ ਜਗਾਈ ਜਗਿਆਸਾ ਦੀ ਅਲਖ

ਵਿਗਿਆਨ ਮੇਲੇ ‘ਚ ਵਿਦਿਆਰਥੀਆਂ ਵੱਲੋਂ ਆਧੁਨਿਕ ਯੁਗਤਾਂ ,ਤੇ ਆਧਾਰਤ ਮਾਡਲਾਂ ਦਾ ਪ੍ਰਦਰਸ਼ਨ

ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ ਤੇ ਤਕਨਾਲੌਜੀ ਦੇ ਵੱਖ-ਵੱਖ ਖੇਤਰ ਦੇ ਕਰਾਜਸ਼ੀਲ ਮਾਡਲ ਵਿਕਸਿਤ ਕਰਨ, ਖੋਜਾਂ ਤੇ ਰਚਨਾਤਮਿਕ ਕਾਰਜਾਂ ਵੱਲ ਉਤਸ਼ਹਿਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਗਿਆਨ ਮੇਲਾ- 2025 ਦਾ ਆਯੋਜਨ ਕੀਤਾ ਗਿਆ। ਇਸ ਵਿਗਿਆਨ ਮੇਲੇ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ 300 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਆਧੁਨਿਕ ਕਾਢਾਂ ‘ਤੇ ਅਧਾਰਤ ਮਾਡਲ ਪ੍ਰਦਰਸ਼ਿਤ ਕੀਤੇ ਗਏ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਰਚਨਾਤਮਿਕਤਾ ਗਿਆਨ, ਜਗਿਆਸਾ ਅਤੇ ਕਲਪਨਾ ਤੋਂ ਹੀ ਪੈਦਾ ਹੁੰਦੀ ਹੈ ਅਤੇ ਇਹੋ ਤਿੰਨੋਂ ਹੀ ਮਿਲਕੇ ਨਵੀਨਤਾਂ ਨੂੰ ਹੋਰ ਅੱਗੇ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕੱਲੇ ਗਿਆਨ ਨਾਲ ਹੀ ਰਚਨਾਤਮਿਕਤਾ ਸੰਭਵ ਨਹੀਂ ਹੈ ਸਗੋਂ ਦ੍ਰਿੜ ਗਿਆਨ ਅਤੇ ਜਗਿਆਸਾ ਨਾਲ ਨਵੇਂ ਵਿਚਾਰਾਂ ਪੈਦਾ ਹੋਣ ਦੀ ਸੰਭਾਵਨਾਂ ਵਿਚ ਵਾਧਾ ਹੁੰਦਾ ਹੈ। ਡਾ. ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੁੱਲ੍ਹੇ ਤੌਰ ‘ਤੇ ਸੋਚਣ ਦਾ ਮਹੌਲ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਦੀ ਭਲਾਈ ਲਈ ਸਾਰਥਿਕ ਨਤੀਜੇ ਨਿਕਲ ਸਕਣ। ਉਨ੍ਹਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆ ਕਿਹਾ ਕਿ ਸਵਾਲ ਪੁੱਛਣ ਦੇ ਡਰ ਜਾਂ ਕਿਸੇ ਹੋਰ ਰੁਕਾਵਟ ਦੇ ਕਾਰਨ ਜਗਿਆਸਾ ਨੂੰ ਕਦੇ ਵੀ ਸੁੰਗੜਨ ਨਾ ਦਿਓ।

ਇਸ ਮੌਕੇ ਡਾ. ਗਰੋਵਰ ਨੇ ਵਿਦਿਆਰਥੀਆਂ ਵੱਲੋਂ ਜਲਵਾਯੂ ਪਰਿਵਰਤਨ, ਸਿਹਤ, ਖੇਤੀਬਾੜੀ ਅਤੇ ਸਥਾਈ ਵਿਕਾਸ ਦੀਆਂ ਚੁਣੌਤੀਆਂ ਨਾਲ ਨੱਜਿਠਣ ਲਈ ਤਿਆਰ ਕੀਤੇ ਗਏ ਮਾਡਲਾਂ ਭਾਵ ਰਚਨਾਤਮਿਕ ਕਾਰਜਾਂ ਦੀ ਸ਼ਲਾਧਾ ਕੀਤੀ। ਉਨ੍ਹਾਂ ਅੱਗੋਂ ਕਿਹਾ ਇੰਨੀ ਛੋਟੀ ਉਮਰ ਦੇ ਵਿਦਿਆਰਥੀਆਂ ਦੀ ਨਵੀਨਤਕਾਰੀ ਸੋਚ ਸੱਚਮੁਚ ਹੀ ਬਹੁਤ ਉਤਸ਼ਾਹ ਜਨਕ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਜੇ ਇਹਨੇ ਯੁਗਤੀ ਤੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਬਣਨਗੇ ਤਾਂ ਇਕ ਬਿਹਤਰ ਅਤੇ ਸਥਾਈ ਭਵਿੱਖ ਨੂੰ ਆਕਾਰ ਦਿੱਤਾ ਜਾ ਸਕਦਾ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਵਿਗਿਆਨੀ ਇੰਜੀ ਰਿਤੇਸ਼ ਪਾਠਕ ਨੇ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਸਾਇੰਸ ਸਿਟੀ ਵਿਖੇ ਸਥਾਪਿਤ ਇਨੋਵੇਸ਼ਨ ਹੱਬ ਨਾਲ ਸਾਂਝ ਪਾਉਣ ਲਈ ਉਤਸ਼ਾਹਿਤ ਕੀਤਾ, ਜਿੱਥੇ ਨੌਜਵਾਨਾਂ ਦੀ ਯੁਗਤਾਂ ਅਤੇ ਵਿਚਾਰਾਂ ਨੂੰ ਉਪਯੋਗੀ ਤੇ ਸਮਾਜ ਨੂੰ ਨਵੀਂ ਸੇਧ ਦੇਣ ਵਾਲੇ ਪ੍ਰੋਜੈਕਟਾਂ ਵਿਚ ਬਦਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਲਪਨਾ ਨੂੰ ਅਸਲ ਨਤੀਜਿਆਂ ਵਿਚ ਬਦਲਣ ਨਾਲ ਜਿੱਥੇ ਆਤਮ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ, ਉੱਥੇ ਹੀ ਇਸ ਨਾਲ ਕੁਝ ਨਵਾਂ ਸਿੱਖਣ ਦਾ ਉਤਸ਼ਾਹ ਪੈਦਾ ਹੁੰਦਾ ਹੈ।

ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਮਾਹਿਰਾਂ ਡਾ. ਅਫ਼ਜ਼ਲ, ਡਾ. ਬਲਵਿੰਦਰ ਰਾਜ ਅਤੇ ਡਾ. ਮਹੇਸ਼ ਕੁਮਾਰ ਨੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਖੋਜ਼ ਭਰਪੂਰ ਮਾਡਲਾਂ ਨਿਰੀਖਣ ਕੀਤਾ। ਇਸ ਵਿਗਿਆਨ ਮੇਲੇ ਵਿਚ 5000 ਰੁਪਏ ਦਾ ਪਹਿਲਾ ਇਨਾਮ ਬੀ.ਸੀ.ਐਮ ਆਰੀਆ ਮਾਡਲ ਸਕੂਲ ਲੁਧਿਆਣਾ ਨੇ ਜਿੱਤਿਆ ਜਦੋਂ ਕਿ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਐਮੀਨੈਸ ਸਕੂਲ ਬਠਿੰਡਾ ਨੇ 3000 ਰੁਪਏ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਨੋਸੈਂਟ ਹਾਰਟ ਲੁਹਾਰਾ ਜਲੰਧਰ 2000 ਰੁਪਏ ਦਾ ਇਨਾਮ ਜਿੱਤ ਕੇ ਤੀਸਰੇ ਸਥਾਨ ‘ਤੇ ਰਿਹਾ।

CATEGORIES
Share This

COMMENTS

Wordpress (0)
Disqus ( )
Translate