ਹੜ੍ਹਾਂ ਅਤੇ ਡੇਂਗੂ ਸੰਕਟ ਦੌਰਾਨ ਫਾਜ਼ਿਲਕਾ ਪੁਲਿਸ ਨਾਲ ਤਾਲਮੇਲ ਅਤੇ ਸ਼ਾਨਦਾਰ ਜਨਤਕ ਸੇਵਾ ਲਈ 11 ਡਾਕਟਰਾਂ ਨੂੰ ਐਸ.ਐਸ.ਪੀ ਫਾਜ਼ਿਲਕਾ ਜੀ ਨੇ ਡੀ.ਜੀ.ਪੀ ਡਿਸਕ ਨਾਲ ਕੀਤਾ ਸਨਮਾਨਿਤ

ਫਾਜ਼ਿਲਕਾ, 29 ਨਵੰਬਰ
ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ 11 ਡਾਕਟਰਾਂ ਨੂੰ ਹੜ੍ਹਾਂ ਅਤੇ ਡੇਂਗੂ ਦੀ ਬਿਮਾਰੀ ਦੌਰਾਨ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਨਾਲ ਕਰੀਬੀ ਤਾਲਮੇਲ ਅਤੇ ਸ਼ਲਾਘਾਯੋਗ ਸੇਵਾ ਲਈ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਾਨਯੋਗ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਪ੍ਰਦਾਨ ਕੀਤਾ ਗਿਆ ਹੈ।

ਹੜ੍ਹਾਂ ਦੇ ਕਠਿਨ ਸਮੇਂ ਅਤੇ ਡੇਂਗੂ ਦੀ ਵਧ ਰਹੀ ਚੁਣੌਤੀ ਦੌਰਾਨ ਇਹਨਾਂ ਡਾਕਟਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਜਨਤਾ ਦੀ ਸੇਵਾ ਕੀਤੀ। ਲੋਕਾਂ ਦੀ ਜਾਨ ਬਚਾਉਣ ਤੋਂ ਲੈ ਕੇ ਜ਼ਰੂਰੀ ਮੈਡੀਕਲ ਮਦਦ ਪਹੁੰਚਾਉਣ ਤੱਕ, ਇਹਨਾਂ ਮੈਡਿਕਲ ਅਧਿਕਾਰੀਆਂ ਨੇ ਮਿਸਾਲ ਕਾਇਮ ਕੀਤੀ।

ਐਸ.ਐਸ.ਪੀ ਫਾਜ਼ਿਲਕਾ ਨੇ ਕਿਹਾ ਕਿ, ਇਹ ਡਾਕਟਰ ਸਾਡੇ ਲਈ ਫ੍ਰੰਟਲਾਈਨ ਵਾਰੀਅਰ ਹਨ। ਇਨ੍ਹਾਂ ਦੀ ਸੇਵਾ ਤੇ ਸਮਰਪਣ ਕਾਰਨ ਹੀ ਅਸੀਂ ਸੰਕਟਕਾਲੀਨ ਸਥਿਤੀਆਂ ਵਿੱਚ ਲੋਕਾਂ ਨੂੰ ਸਮੇਂ ਸਿਰ ਮਦਦ ਪਹੁੰਚਾ ਸਕੇ। ਡੀ.ਜੀ.ਪੀ ਡਿਸਕ ਇਨ੍ਹਾਂ ਦੇ ਉਸ ਯੋਗਦਾਨ ਦੀ ਪ੍ਰਸ਼ੰਸਾ ਹੈ।

ਮਾਨਯੋਗ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਦਿੱਤਾ ਗਿਆ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਵਲੋਂ ਨਿਭਾਈ ਗਈ ਜ਼ਿੰਮੇਵਾਰੀ ਦਾ ਮੁਲਾਂਕਣ ਹੈ, ਸਗੋਂ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਕੰਮ ਕਰਨ ਲਈ ਪ੍ਰੇਰਣਾ ਵੀ ਹੈ।

ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਇਨ੍ਹਾਂ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਸਮਾਜ ਦੀ ਭਲਾਈ ਲਈ ਅੱਗੇ ਵੀ ਇਸ ਤਰ੍ਹਾਂ ਦੇ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।

CATEGORIES
Share This

COMMENTS

Wordpress (0)
Disqus ( )
Translate