ਦੇਸ਼ ਭਗਤ ਯੂਨੀਵਰਸਿਟੀ ਸੈਂਟਰ ਆਫ ਐਕਸੀਲੈਂਸ, ਸ੍ਰੀ ਮੁਕਤਸਰ ਸਾਹਿਬ ਵਿਖੇ 7 ਜੂਨ ਨੂੰ ਲੱਗੇਗਾ ਰੋਜ਼ਗਾਰ ਮੇਲਾ

ਸ੍ਰੀ ਮੁਕਤਸਰ ਸਾਹਿਬ, 6 ਜੂਨ:
ਸ੍ਰੀਮਤੀ ਪਰਮਿੰਦਰ ਕੌਰ, ਜਿਲ੍ਹਾ ਰੋਜ਼ਗਾਰ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਅ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵੱਲੋਂ 7 ਜੂਨ ਨੂੰ ਦੇਸ਼ ਭਗਤ ਯੂਨੀਵਰਸਿਟੀ ਸੈਂਟਰ ਆਫ ਐਕਸੀਲੈਂਸ (ਪੁਰਾਣਾ ਡੈਂਟਲ ਕਾਲਜ) ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ 25 ਤੋਂ ਵੱਧ ਕੰਪਨੀਆਂ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਭਾਗ ਲੈ ਰਹੀਆਂ ਹਨ। ਕੰਪਨੀਆਂ ਦੀ ਅਸਾਮੀ ਸਬੰਧੀ ਵੇਰਵੇ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਦੇ ਫੇਸਬੁੱਕ/ਇੰਸਟਾਗ੍ਰਾਮ ਪੇਜ dbeemuktsar ਨੂੰ Follow ਕਰਦੇ ਹੋਏ ਚੈੱਕ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ 10ਵੀਂ, 12ਵੀਂ, ਗ੍ਰੈਜੂਏਟ, ਪੋਸਟ ਗ੍ਰੈਜੂਏਟ, ਆਈ.ਟੀ.ਆਈ., ਡਿਪਲੋਮਾ ਪਾਸ ਬੇਰੁਜ਼ਗਾਰ ਲੜਕੇ/ਲੜਕੀਆਂ ਭਾਗ ਲੈ ਸਕਦੇ ਹਨ। ਕੈਂਪ ਦਾ ਸਮਾਂ ਸਵੇਰੇ 8 ਵਜੇ ਤੋਂ 3 ਵਜੇ ਤੱਕ ਰਹੇਗਾ।
ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਬੇਰੁਜ਼ਗਾਰ ਪ੍ਰਾਰਥੀ ਕੈਂਪ ਵਿੱਚ ਭਾਗ ਲੈਣ ਸਮੇਂ ਆਪਣਾ RESUME ਅਤੇ ਵਿੱਦਿਅਕ ਯੋਗਤਾ ਦੇ ਦਸਤਾਵੇਜ, ਆਧਾਰ ਕਾਰਡ ਜਰੂਰ ਨਾਲ ਲੈ ਕੇ ਆਉਣ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ 98885-62317, 9729210975 ’ਤੇ ਸੰਪਰਕ ਕਰ ਸਕਦੇ ਹਨ।


