1 ਜੂਨ ਤੋਂ 30 ਜੂਨ 2023 ਤੱਕ ਚਲਾਈ ਜਾਵੇਗੀ ਬਾਲ ਮਜ਼ਦੂਰੀ ਖਾਤਮਾ ਮੁਹਿੰਮ

ਫਾਜ਼ਿਲਕਾ, 31 ਮਈ

ਕੈਬਨਿਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੀਆ ਹਦਾਇਤਾ ਅਨੁਸਾਰ 1 ਜੂਨ ਤੋਂ 30 ਜੂਨ 2023 ਤੱਕ ਬਾਲ ਮਜ਼ਦੂਰੀ ਖਾਤਮਾ ਮੁਹਿੰਮ ਚਲਾਈ ਜਾਣੀ ਹੈ। ਸਹਾਇਕ ਕਮਿਸ਼ਨਰ ਫਾਜਿਲਕਾ ਸ. ਸਾਰੰਗਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਚਾਇਲਡ ਲੇਬਰ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਬਾਲ ਮਜ਼ਦੂਰੀ ਖਾਤਮਾ ਮੁਹਿੰਮ ਤਹਿਤ ਮਹੀਨੇਭਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਸਹਾਇਕ ਕਮਿਸ਼ਨਰ ਫਾਜਿਲਕਾ ਨੇ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਦੇ ਵੱਖ- ਵੱਖ ਅਦਾਰਿਆਂ ਨੂੰ ਇਸ ਮੁਹਿੰਮ ਸਬੰਧੀ ਜਾਗਰੂਕਤਾ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਫਾਜਿਲਕਾ ਦੇ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਬੱਚੇ ਤੋ ਬਾਲ ਮਜਦੂਰੀ ਕਾਰਵਾਈ ਜਾਂਦੀ ਹੈ ਤਾਂ ਇਸ ਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕਮਰਾ ਨੰ 405, ਏ ਬਲਾਕ, ਤੀਸਰੀ ਮੰਜ਼ਿਲ ਡੀ.ਸੀ.ਕੰਪਲੈਕਸ ਵਿਖੇ ਜਾਂ ਫੋਨ ਨੰ.01638-261098,98782-11599,1098 ਚਾਇਲਡ ਹੈਲਪ ਲਾਇਨ ਤੇ ਕਾਲ ਕਰਕੇ ਉਸ ਬਾਲ ਕਿਰਤੀ ਦੀ ਜਾਣਕਾਰੀ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਬਾਲ ਕਿਰਤੀ ਬਾਰੇ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਸ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਵਾਸੀਆ ਨੂੰ ਅਪੀਲ ਹੈ ਕਿ ਇਸ ਮੁਹਿੰਮ ਵਿਚ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ। ਮੀਟਿੰਗ ਵਿਚ ਮਹੀਨਾਵਾਰ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਹਫਤੇਵਾਰ ਗਤੀਵਿਧੀਆ ਕੀਤੀਆ ਜਾਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ਜਿਨਾਂ ਵਿਚ ਜ਼ਿਲ੍ਹਾ ਸਿੱਖਿਆ ਅਫਸਰ,ਜ਼ਿਲ੍ਹਾ ਪ੍ਰੋਗਰਾਮ ਅਫਸਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਾਲ ਭਲਾਈ ਕਮੇਟੀ ਮੈਂਬਰ, ਸੀਨੀਅਰ ਸਹਾਇਕ ਲੇਬਰ ਦਫਤਰ, ਸਿਹਤ ਵਿਭਾਗ ਦਾ ਨੁਮਾਇੰਦਾ ਤੇ ਪੁਲਿਸ ਵਿਭਾਗ ਦਾ ਨੁਮਾਇੰਦੇ ਅਤੇ ਚਾਇਲਡ ਹੈਲਪ ਲਾਇਨ ਦਾ ਨੁਮਾਇੰਦਾ ਸ਼ਾਮਿਲ ਸਨ।

CATEGORIES
Share This

COMMENTS

Wordpress (0)
Disqus (0 )
Translate